4ਜਦੋਂ ਯਾਹਵੇਹ ਦੇ ਦੂਤ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਆਖੀਆਂ ਤਾਂ ਉਹ ਲੋਕ ਉੱਚੀ-ਉੱਚੀ ਰੋਣ ਲੱਗ ਪਏ,
5ਅਤੇ ਉਹਨਾਂ ਨੇ ਉਸ ਥਾਂ ਨੂੰ ਬੋਕੀਮ ਕਿਹਾ, ਉੱਥੇ ਉਹਨਾਂ ਨੇ ਯਾਹਵੇਹ ਨੂੰ ਬਲੀਆਂ ਚੜ੍ਹਾਈਆਂ।
6ਜਦੋਂ ਯੇਹੋਸ਼ੁਆ ਨੇ ਇਸਰਾਏਲੀਆਂ ਨੂੰ ਵਿਦਿਆ ਕੀਤਾ, ਉਹ ਹਰ ਇੱਕ ਆਪਣੀ-ਆਪਣੀ ਵਿਰਾਸਤ ਵਿੱਚੋਂ ਧਰਤੀ ਉੱਤੇ ਕਬਜ਼ਾ ਕਰਨ ਲਈ ਚਲੇ ਗਏ,
7ਉਹ ਲੋਕ ਯੇਹੋਸ਼ੁਆ ਦੇ ਸਾਰੇ ਦਿਨਾਂ ਵਿੱਚ ਅਤੇ ਜਦ ਤੱਕ ਉਹ ਬਜ਼ੁਰਗ ਜੀਉਂਦੇ ਰਹੇ ਜਿਹੜੇ ਯਹੋਸ਼ੁਆ ਦੇ ਮਰਨ ਤੋਂ ਬਾਅਦ ਸਨ, ਅਤੇ ਜਿਨ੍ਹਾਂ ਨੇ ਯਾਹਵੇਹ ਦੇ ਸਾਰੇ ਵੱਡੇ ਕੰਮਾਂ ਨੂੰ ਵੇਖਿਆ ਸੀ ਜੋ ਉਸਨੇ ਇਸਰਾਏਲ ਦੇ ਲਈ ਕੀਤੇ ਸਨ, ਤਦ ਤੱਕ ਉਹ ਯਾਹਵੇਹ ਦੀ ਉਪਾਸਨਾਂ ਕਰਦੇ ਰਹੇ।
8ਨੂਨ ਦਾ ਪੁੱਤਰ ਯੇਹੋਸ਼ੁਆ, ਯਾਹਵੇਹ ਦਾ ਸੇਵਕ, ਇੱਕ ਸੌ ਦਸ ਸਾਲ ਦੀ ਉਮਰ ਵਿੱਚ ਮਰ ਗਿਆ।