12ਇਸਰਾਏਲ ਦੇ ਗੋਤਾਂ ਨੇ ਬਿਨਯਾਮੀਨ ਦੇ ਸਾਰੇ ਪਰਿਵਾਰ-ਸਮੂਹ ਵਿੱਚ ਸੰਦੇਸ਼ਵਾਹਕ ਭੇਜੇ, “ਇਸ ਭਿਆਨਕ ਅਪਰਾਧ ਬਾਰੇ ਕੀ ਜੋ ਤੁਹਾਡੇ ਵਿੱਚ ਕੀਤਾ ਗਿਆ ਸੀ?
13ਹੁਣ ਗਿਬਆਹ ਦੇ ਉਨ੍ਹਾਂ ਦੁਸ਼ਟ ਆਦਮੀਆਂ ਨੂੰ ਸਾਡੇ ਹਵਾਲੇ ਕਰ ਦਿਓ ਤਾਂ ਜੋ ਅਸੀਂ ਉਨ੍ਹਾਂ ਨੂੰ ਮਾਰ ਦੇਈਏ ਅਤੇ ਇਸਰਾਏਲ ਵਿੱਚੋਂ ਬੁਰਿਆਈ ਨੂੰ ਦੂਰ ਕਰੀਏ।” ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀਆਂ ਦੀ ਗੱਲ ਨਹੀਂ ਸੁਣੀ।
14ਬਿਨਯਾਮੀਨ ਆਪਣੇ ਨਗਰਾਂ ਤੋਂ ਇਸਰਾਏਲੀਆਂ ਨਾਲ ਲੜਨ ਲਈ ਗਿਬਆਹ ਵਿੱਚ ਇਕੱਠੇ ਹੋਏ।
15ਉਸੇ ਵੇਲੇ ਬਿਨਯਾਮੀਨੀਆਂ ਨੇ ਗਿਬਆਹ ਵਿੱਚ ਰਹਿਣ ਵਾਲਿਆਂ ਵਿੱਚੋਂ ਸੱਤ ਸੌ ਯੋਗ ਜੁਆਨਾਂ ਤੋਂ ਇਲਾਵਾ ਆਪਣੇ ਨਗਰਾਂ ਵਿੱਚੋਂ ਛੱਬੀ ਹਜ਼ਾਰ ਤਲਵਾਰ ਧਾਰੀ ਸੂਰਮਿਆਂ ਨੂੰ ਇਕੱਠੇ ਕੀਤੇ।
16ਇਨ੍ਹਾਂ ਸਾਰੇ ਸਿਪਾਹੀਆਂ ਵਿੱਚ ਸੱਤ ਸੌ ਚੁਣੇ ਹੋਏ ਸੈਨਿਕ ਸਨ ਜੋ ਖੱਬੇ ਹੱਥ ਦੇ ਸਨ, ਜਿਨ੍ਹਾਂ ਵਿਚੋਂ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ।