ਨਿਆਈਂ 20

ਇਨ੍ਹਾਂ ਸਾਰੇ ਸਿਪਾਹੀਆਂ ਵਿੱਚ ਸੱਤ ਸੌ ਚੁਣੇ ਹੋਏ ਸੈਨਿਕ ਸਨ ਜੋ ਖੱਬੇ ਹੱਥ ਦੇ ਸਨ, ਜਿਨ੍ਹਾਂ ਵਿਚੋਂ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ।

Judges 20:16 (UKJV) Among all this people there were seven hundred chosen men lefthanded; every one could sling stones at an hair breadth, and not miss.

14ਬਿਨਯਾਮੀਨ ਆਪਣੇ ਨਗਰਾਂ ਤੋਂ ਇਸਰਾਏਲੀਆਂ ਨਾਲ ਲੜਨ ਲਈ ਗਿਬਆਹ ਵਿੱਚ ਇਕੱਠੇ ਹੋਏ।

15ਉਸੇ ਵੇਲੇ ਬਿਨਯਾਮੀਨੀਆਂ ਨੇ ਗਿਬਆਹ ਵਿੱਚ ਰਹਿਣ ਵਾਲਿਆਂ ਵਿੱਚੋਂ ਸੱਤ ਸੌ ਯੋਗ ਜੁਆਨਾਂ ਤੋਂ ਇਲਾਵਾ ਆਪਣੇ ਨਗਰਾਂ ਵਿੱਚੋਂ ਛੱਬੀ ਹਜ਼ਾਰ ਤਲਵਾਰ ਧਾਰੀ ਸੂਰਮਿਆਂ ਨੂੰ ਇਕੱਠੇ ਕੀਤੇ।

16ਇਨ੍ਹਾਂ ਸਾਰੇ ਸਿਪਾਹੀਆਂ ਵਿੱਚ ਸੱਤ ਸੌ ਚੁਣੇ ਹੋਏ ਸੈਨਿਕ ਸਨ ਜੋ ਖੱਬੇ ਹੱਥ ਦੇ ਸਨ, ਜਿਨ੍ਹਾਂ ਵਿਚੋਂ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ।

17ਇਸਰਾਏਲ ਨੇ ਬਿਨਯਾਮੀਨ ਤੋਂ ਇਲਾਵਾ ਚਾਰ ਲੱਖ ਤਲਵਾਰ ਧਾਰੀ ਇਕੱਠੇ ਕੀਤੇ, ਉਹ ਸਾਰੇ ਲੜਾਈ ਲਈ ਯੋਗ ਸਨ।

18ਇਸਰਾਏਲੀ ਬੈਤਏਲ ਨੂੰ ਗਏ ਅਤੇ ਪਰਮੇਸ਼ਵਰ ਤੋਂ ਪੁੱਛਣ ਲੱਗੇ, “ਸਾਡੇ ਵਿੱਚੋਂ ਕੌਣ ਹੈ ਜੋ ਬਿਨਯਾਮੀਨੀਆਂ ਨਾਲ ਲੜਨ ਲਈ ਪਹਿਲਾਂ ਚੜ੍ਹੇ?” ਯਾਹਵੇਹ ਨੇ ਜਵਾਬ ਦਿੱਤਾ, “ਯਹੂਦਾਹ ਪਹਿਲਾਂ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.