ਨਿਆਈਂ 20

ਉਸੇ ਵੇਲੇ ਬਿਨਯਾਮੀਨੀਆਂ ਨੇ ਗਿਬਆਹ ਵਿੱਚ ਰਹਿਣ ਵਾਲਿਆਂ ਵਿੱਚੋਂ ਸੱਤ ਸੌ ਯੋਗ ਜੁਆਨਾਂ ਤੋਂ ਇਲਾਵਾ ਆਪਣੇ ਨਗਰਾਂ ਵਿੱਚੋਂ ਛੱਬੀ ਹਜ਼ਾਰ ਤਲਵਾਰ ਧਾਰੀ ਸੂਰਮਿਆਂ ਨੂੰ ਇਕੱਠੇ ਕੀਤੇ।

Judges 20:15 (UKJV) And the children of Benjamin were numbered at that time out of the cities twenty and six thousand men that drew sword, beside the inhabitants of Gibeah, which were numbered seven hundred chosen men.

13ਹੁਣ ਗਿਬਆਹ ਦੇ ਉਨ੍ਹਾਂ ਦੁਸ਼ਟ ਆਦਮੀਆਂ ਨੂੰ ਸਾਡੇ ਹਵਾਲੇ ਕਰ ਦਿਓ ਤਾਂ ਜੋ ਅਸੀਂ ਉਨ੍ਹਾਂ ਨੂੰ ਮਾਰ ਦੇਈਏ ਅਤੇ ਇਸਰਾਏਲ ਵਿੱਚੋਂ ਬੁਰਿਆਈ ਨੂੰ ਦੂਰ ਕਰੀਏ।” ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀਆਂ ਦੀ ਗੱਲ ਨਹੀਂ ਸੁਣੀ।

14ਬਿਨਯਾਮੀਨ ਆਪਣੇ ਨਗਰਾਂ ਤੋਂ ਇਸਰਾਏਲੀਆਂ ਨਾਲ ਲੜਨ ਲਈ ਗਿਬਆਹ ਵਿੱਚ ਇਕੱਠੇ ਹੋਏ।

15ਉਸੇ ਵੇਲੇ ਬਿਨਯਾਮੀਨੀਆਂ ਨੇ ਗਿਬਆਹ ਵਿੱਚ ਰਹਿਣ ਵਾਲਿਆਂ ਵਿੱਚੋਂ ਸੱਤ ਸੌ ਯੋਗ ਜੁਆਨਾਂ ਤੋਂ ਇਲਾਵਾ ਆਪਣੇ ਨਗਰਾਂ ਵਿੱਚੋਂ ਛੱਬੀ ਹਜ਼ਾਰ ਤਲਵਾਰ ਧਾਰੀ ਸੂਰਮਿਆਂ ਨੂੰ ਇਕੱਠੇ ਕੀਤੇ।

16ਇਨ੍ਹਾਂ ਸਾਰੇ ਸਿਪਾਹੀਆਂ ਵਿੱਚ ਸੱਤ ਸੌ ਚੁਣੇ ਹੋਏ ਸੈਨਿਕ ਸਨ ਜੋ ਖੱਬੇ ਹੱਥ ਦੇ ਸਨ, ਜਿਨ੍ਹਾਂ ਵਿਚੋਂ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ।

17ਇਸਰਾਏਲ ਨੇ ਬਿਨਯਾਮੀਨ ਤੋਂ ਇਲਾਵਾ ਚਾਰ ਲੱਖ ਤਲਵਾਰ ਧਾਰੀ ਇਕੱਠੇ ਕੀਤੇ, ਉਹ ਸਾਰੇ ਲੜਾਈ ਲਈ ਯੋਗ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.