ਨਿਆਈਂ 20

ਅਗਲੀ ਸਵੇਰ ਇਸਰਾਏਲੀ ਉੱਠੇ ਅਤੇ ਗਿਬਆਹ ਦੇ ਨੇੜੇ ਡੇਰਾ ਲਾਇਆ।

Judges 20:19 (UKJV) And the children of Israel rose up in the morning, and encamped against Gibeah.

17ਇਸਰਾਏਲ ਨੇ ਬਿਨਯਾਮੀਨ ਤੋਂ ਇਲਾਵਾ ਚਾਰ ਲੱਖ ਤਲਵਾਰ ਧਾਰੀ ਇਕੱਠੇ ਕੀਤੇ, ਉਹ ਸਾਰੇ ਲੜਾਈ ਲਈ ਯੋਗ ਸਨ।

18ਇਸਰਾਏਲੀ ਬੈਤਏਲ ਨੂੰ ਗਏ ਅਤੇ ਪਰਮੇਸ਼ਵਰ ਤੋਂ ਪੁੱਛਣ ਲੱਗੇ, “ਸਾਡੇ ਵਿੱਚੋਂ ਕੌਣ ਹੈ ਜੋ ਬਿਨਯਾਮੀਨੀਆਂ ਨਾਲ ਲੜਨ ਲਈ ਪਹਿਲਾਂ ਚੜ੍ਹੇ?” ਯਾਹਵੇਹ ਨੇ ਜਵਾਬ ਦਿੱਤਾ, “ਯਹੂਦਾਹ ਪਹਿਲਾਂ ਜਾਵੇਗਾ।”

19ਅਗਲੀ ਸਵੇਰ ਇਸਰਾਏਲੀ ਉੱਠੇ ਅਤੇ ਗਿਬਆਹ ਦੇ ਨੇੜੇ ਡੇਰਾ ਲਾਇਆ।

20ਇਸਰਾਏਲ ਬਿਨਯਾਮੀਨੀਆਂ ਨਾਲ ਲੜਨ ਲਈ ਨਿਕਲੇ ਅਤੇ ਗਿਬਆਹ ਵਿੱਚ ਉਨ੍ਹਾਂ ਦੇ ਵਿਰੁੱਧ ਲੜਾਈ ਦੀਆਂ ਸਥਿਤੀਆਂ ਬਣਾ ਲਈਆਂ।

21ਬਿਨਯਾਮੀਨੀ ਗਿਬਆਹ ਤੋਂ ਬਾਹਰ ਆਏ ਅਤੇ ਉਸ ਦਿਨ ਯੁੱਧ ਦੇ ਮੈਦਾਨ ਵਿੱਚ ਬਾਈ ਹਜ਼ਾਰ ਇਸਰਾਏਲੀਆਂ ਨੂੰ ਵੱਢ ਸੁੱਟਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.