19ਅਗਲੀ ਸਵੇਰ ਇਸਰਾਏਲੀ ਉੱਠੇ ਅਤੇ ਗਿਬਆਹ ਦੇ ਨੇੜੇ ਡੇਰਾ ਲਾਇਆ।
20ਇਸਰਾਏਲ ਬਿਨਯਾਮੀਨੀਆਂ ਨਾਲ ਲੜਨ ਲਈ ਨਿਕਲੇ ਅਤੇ ਗਿਬਆਹ ਵਿੱਚ ਉਨ੍ਹਾਂ ਦੇ ਵਿਰੁੱਧ ਲੜਾਈ ਦੀਆਂ ਸਥਿਤੀਆਂ ਬਣਾ ਲਈਆਂ।
21ਬਿਨਯਾਮੀਨੀ ਗਿਬਆਹ ਤੋਂ ਬਾਹਰ ਆਏ ਅਤੇ ਉਸ ਦਿਨ ਯੁੱਧ ਦੇ ਮੈਦਾਨ ਵਿੱਚ ਬਾਈ ਹਜ਼ਾਰ ਇਸਰਾਏਲੀਆਂ ਨੂੰ ਵੱਢ ਸੁੱਟਿਆ।
22ਪਰ ਇਸਰਾਏਲੀਆਂ ਨੇ ਇੱਕ-ਦੂਜੇ ਨੂੰ ਹੌਸਲਾ ਦਿੱਤਾ ਅਤੇ ਦੁਬਾਰਾ ਆਪਣੇ ਅਹੁਦੇ ਸੰਭਾਲ ਲਏ ਜਿੱਥੇ ਉਹ ਪਹਿਲੇ ਦਿਨ ਤਾਇਨਾਤ ਸਨ।
23ਇਸਰਾਏਲੀ ਚੜ੍ਹ ਗਏ ਅਤੇ ਸ਼ਾਮ ਤੱਕ ਯਾਹਵੇਹ ਦੇ ਅੱਗੇ ਰੋਂਦੇ ਰਹੇ, ਅਤੇ ਉਨ੍ਹਾਂ ਨੇ ਯਾਹਵੇਹ ਨੂੰ ਪੁੱਛਿਆ, “ਕੀ ਅਸੀਂ ਆਪਣੇ ਇਸਰਾਏਲੀਆਂ ਦੇ ਨਾਲ ਬਿਨਯਾਮੀਨੀਆਂ ਨਾਲ ਲੜਨ ਲਈ ਫ਼ੇਰ ਚੜ੍ਹੀਏ?” ਯਾਹਵੇਹ ਨੇ ਜਵਾਬ ਦਿੱਤਾ, “ਉਨ੍ਹਾਂ ਦੇ ਵਿਰੁੱਧ ਜਾਓ।”