ਨਿਆਈਂ 20

ਪਰ ਇਸਰਾਏਲੀਆਂ ਨੇ ਇੱਕ-ਦੂਜੇ ਨੂੰ ਹੌਸਲਾ ਦਿੱਤਾ ਅਤੇ ਦੁਬਾਰਾ ਆਪਣੇ ਅਹੁਦੇ ਸੰਭਾਲ ਲਏ ਜਿੱਥੇ ਉਹ ਪਹਿਲੇ ਦਿਨ ਤਾਇਨਾਤ ਸਨ।

Judges 20:22 (UKJV) And the people the men of Israel encouraged themselves, and set their battle again in array in the place where they put themselves in array the first day.

20ਇਸਰਾਏਲ ਬਿਨਯਾਮੀਨੀਆਂ ਨਾਲ ਲੜਨ ਲਈ ਨਿਕਲੇ ਅਤੇ ਗਿਬਆਹ ਵਿੱਚ ਉਨ੍ਹਾਂ ਦੇ ਵਿਰੁੱਧ ਲੜਾਈ ਦੀਆਂ ਸਥਿਤੀਆਂ ਬਣਾ ਲਈਆਂ।

21ਬਿਨਯਾਮੀਨੀ ਗਿਬਆਹ ਤੋਂ ਬਾਹਰ ਆਏ ਅਤੇ ਉਸ ਦਿਨ ਯੁੱਧ ਦੇ ਮੈਦਾਨ ਵਿੱਚ ਬਾਈ ਹਜ਼ਾਰ ਇਸਰਾਏਲੀਆਂ ਨੂੰ ਵੱਢ ਸੁੱਟਿਆ।

22ਪਰ ਇਸਰਾਏਲੀਆਂ ਨੇ ਇੱਕ-ਦੂਜੇ ਨੂੰ ਹੌਸਲਾ ਦਿੱਤਾ ਅਤੇ ਦੁਬਾਰਾ ਆਪਣੇ ਅਹੁਦੇ ਸੰਭਾਲ ਲਏ ਜਿੱਥੇ ਉਹ ਪਹਿਲੇ ਦਿਨ ਤਾਇਨਾਤ ਸਨ।

23ਇਸਰਾਏਲੀ ਚੜ੍ਹ ਗਏ ਅਤੇ ਸ਼ਾਮ ਤੱਕ ਯਾਹਵੇਹ ਦੇ ਅੱਗੇ ਰੋਂਦੇ ਰਹੇ, ਅਤੇ ਉਨ੍ਹਾਂ ਨੇ ਯਾਹਵੇਹ ਨੂੰ ਪੁੱਛਿਆ, “ਕੀ ਅਸੀਂ ਆਪਣੇ ਇਸਰਾਏਲੀਆਂ ਦੇ ਨਾਲ ਬਿਨਯਾਮੀਨੀਆਂ ਨਾਲ ਲੜਨ ਲਈ ਫ਼ੇਰ ਚੜ੍ਹੀਏ?” ਯਾਹਵੇਹ ਨੇ ਜਵਾਬ ਦਿੱਤਾ, “ਉਨ੍ਹਾਂ ਦੇ ਵਿਰੁੱਧ ਜਾਓ।”

24ਫਿਰ ਇਸਰਾਏਲੀ ਦੂਜੇ ਦਿਨ ਬਿਨਯਾਮੀਨ ਦੇ ਨੇੜੇ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.