ਨਿਆਈਂ 20

ਇਸਰਾਏਲੀ ਚੜ੍ਹ ਗਏ ਅਤੇ ਸ਼ਾਮ ਤੱਕ ਯਾਹਵੇਹ ਦੇ ਅੱਗੇ ਰੋਂਦੇ ਰਹੇ, ਅਤੇ ਉਨ੍ਹਾਂ ਨੇ ਯਾਹਵੇਹ ਨੂੰ ਪੁੱਛਿਆ, “ਕੀ ਅਸੀਂ ਆਪਣੇ ਇਸਰਾਏਲੀਆਂ ਦੇ ਨਾਲ ਬਿਨਯਾਮੀਨੀਆਂ ਨਾਲ ਲੜਨ ਲਈ ਫ਼ੇਰ ਚੜ੍ਹੀਏ?” ਯਾਹਵੇਹ ਨੇ ਜਵਾਬ ਦਿੱਤਾ, “ਉਨ੍ਹਾਂ ਦੇ ਵਿਰੁੱਧ ਜਾਓ।”

Judges 20:23 (UKJV) (And the children of Israel went up and wept before the LORD until even, and asked counsel of the LORD, saying, Shall I go up again to battle against the children of Benjamin my brother? And the LORD said, Go up against him.)

21ਬਿਨਯਾਮੀਨੀ ਗਿਬਆਹ ਤੋਂ ਬਾਹਰ ਆਏ ਅਤੇ ਉਸ ਦਿਨ ਯੁੱਧ ਦੇ ਮੈਦਾਨ ਵਿੱਚ ਬਾਈ ਹਜ਼ਾਰ ਇਸਰਾਏਲੀਆਂ ਨੂੰ ਵੱਢ ਸੁੱਟਿਆ।

22ਪਰ ਇਸਰਾਏਲੀਆਂ ਨੇ ਇੱਕ-ਦੂਜੇ ਨੂੰ ਹੌਸਲਾ ਦਿੱਤਾ ਅਤੇ ਦੁਬਾਰਾ ਆਪਣੇ ਅਹੁਦੇ ਸੰਭਾਲ ਲਏ ਜਿੱਥੇ ਉਹ ਪਹਿਲੇ ਦਿਨ ਤਾਇਨਾਤ ਸਨ।

23ਇਸਰਾਏਲੀ ਚੜ੍ਹ ਗਏ ਅਤੇ ਸ਼ਾਮ ਤੱਕ ਯਾਹਵੇਹ ਦੇ ਅੱਗੇ ਰੋਂਦੇ ਰਹੇ, ਅਤੇ ਉਨ੍ਹਾਂ ਨੇ ਯਾਹਵੇਹ ਨੂੰ ਪੁੱਛਿਆ, “ਕੀ ਅਸੀਂ ਆਪਣੇ ਇਸਰਾਏਲੀਆਂ ਦੇ ਨਾਲ ਬਿਨਯਾਮੀਨੀਆਂ ਨਾਲ ਲੜਨ ਲਈ ਫ਼ੇਰ ਚੜ੍ਹੀਏ?” ਯਾਹਵੇਹ ਨੇ ਜਵਾਬ ਦਿੱਤਾ, “ਉਨ੍ਹਾਂ ਦੇ ਵਿਰੁੱਧ ਜਾਓ।”

24ਫਿਰ ਇਸਰਾਏਲੀ ਦੂਜੇ ਦਿਨ ਬਿਨਯਾਮੀਨ ਦੇ ਨੇੜੇ ਆਏ।

25ਇਸ ਵਾਰ ਜਦੋਂ ਬਿਨਯਾਮੀਨੀ ਗਿਬਆਹ ਤੋਂ ਉਨ੍ਹਾਂ ਦਾ ਵਿਰੋਧ ਕਰਨ ਲਈ ਨਿੱਕਲ ਆਏ ਤਾਂ ਉਨ੍ਹਾਂ ਨੇ ਹੋਰ ਅਠਾਰਾਂ ਹਜ਼ਾਰ ਇਸਰਾਏਲੀਆਂ ਨੂੰ ਵੱਢ ਸੁੱਟਿਆ ਜੋ ਉਹ ਸਾਰੇ ਤਲਵਾਰਾਂ ਚਲਾਉਣ ਵਿੱਚ ਮਾਹਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.