1ਇਸਰਾਏਲ ਦੇ ਆਦਮੀਆਂ ਨੇ ਮਿਸਪਾਹ ਵਿੱਚ ਸਹੁੰ ਖਾਧੀ ਸੀ, “ਸਾਡੇ ਵਿੱਚੋਂ ਕੋਈ ਵੀ ਆਪਣੀ ਧੀ ਨੂੰ ਬਿਨਯਾਮੀਨੀ ਨਾਲ ਨਹੀਂ ਵਿਆਹੇਗਾ।”
2ਲੋਕ ਬੈਤਏਲ ਵਿੱਚ ਆਏ, ਜਿੱਥੇ ਉਹ ਸ਼ਾਮ ਤੱਕ ਪਰਮੇਸ਼ਵਰ ਦੇ ਸਾਹਮਣੇ ਬੈਠੇ ਰਹੇ, ਆਪਣੀਆਂ ਆਵਾਜ਼ਾਂ ਉੱਚੀਆਂ ਕਰਕੇ ਅਤੇ ਫੁੱਟ-ਫੁੱਟ ਕੇ ਰੋਂਦੇ ਰਹੇ।
3ਅਤੇ ਬੋਲੇ “ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਇਸਰਾਏਲ ਨਾਲ ਅਜਿਹਾ ਕਿਉਂ ਹੋਇਆ? ਅੱਜ ਇਸਰਾਏਲ ਵਿੱਚੋਂ ਇੱਕ ਗੋਤ ਕਿਉਂ ਘੱਟ ਹੈ?”