ਨਿਆਈਂ 21

ਲੋਕ ਬੈਤਏਲ ਵਿੱਚ ਆਏ, ਜਿੱਥੇ ਉਹ ਸ਼ਾਮ ਤੱਕ ਪਰਮੇਸ਼ਵਰ ਦੇ ਸਾਹਮਣੇ ਬੈਠੇ ਰਹੇ, ਆਪਣੀਆਂ ਆਵਾਜ਼ਾਂ ਉੱਚੀਆਂ ਕਰਕੇ ਅਤੇ ਫੁੱਟ-ਫੁੱਟ ਕੇ ਰੋਂਦੇ ਰਹੇ।

Judges 21:2 (UKJV) And the people came to the house of God, and abode there till even before God, and lifted up their voices, and wept sore;

1ਇਸਰਾਏਲ ਦੇ ਆਦਮੀਆਂ ਨੇ ਮਿਸਪਾਹ ਵਿੱਚ ਸਹੁੰ ਖਾਧੀ ਸੀ, “ਸਾਡੇ ਵਿੱਚੋਂ ਕੋਈ ਵੀ ਆਪਣੀ ਧੀ ਨੂੰ ਬਿਨਯਾਮੀਨੀ ਨਾਲ ਨਹੀਂ ਵਿਆਹੇਗਾ।”

2ਲੋਕ ਬੈਤਏਲ ਵਿੱਚ ਆਏ, ਜਿੱਥੇ ਉਹ ਸ਼ਾਮ ਤੱਕ ਪਰਮੇਸ਼ਵਰ ਦੇ ਸਾਹਮਣੇ ਬੈਠੇ ਰਹੇ, ਆਪਣੀਆਂ ਆਵਾਜ਼ਾਂ ਉੱਚੀਆਂ ਕਰਕੇ ਅਤੇ ਫੁੱਟ-ਫੁੱਟ ਕੇ ਰੋਂਦੇ ਰਹੇ।

3ਅਤੇ ਬੋਲੇ “ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਇਸਰਾਏਲ ਨਾਲ ਅਜਿਹਾ ਕਿਉਂ ਹੋਇਆ? ਅੱਜ ਇਸਰਾਏਲ ਵਿੱਚੋਂ ਇੱਕ ਗੋਤ ਕਿਉਂ ਘੱਟ ਹੈ?”

4ਅਗਲੇ ਦਿਨ ਤੜਕੇ ਲੋਕਾਂ ਨੇ ਇੱਕ ਜਗਵੇਦੀ ਬਣਾਈ ਅਤੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.