ਨਿਆਈਂ 4

ਪਰ ਸੀਸਰਾ, ਹੇਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਪੈਦਲ ਭੱਜ ਗਿਆ, ਕਿਉਂਕਿ ਹਾਜ਼ੋਰ ਦੇ ਰਾਜੇ ਯਾਬੀਨ ਅਤੇ ਹੇਬਰ ਕੇਨੀ ਦੇ ਪਰਿਵਾਰ ਦੇ ਵਿਚਕਾਰ ਮੇਲ-ਜੋਲ ਸੀ।

Judges 4:17 (UKJV) Nevertheless Sisera fled away on his feet to the tent of Jael the wife of Heber the Kenite: for there was peace between Jabin the king of Hazor and the house of Heber the Kenite.

15ਬਾਰਾਕ ਦੇ ਅੱਗੇ ਵਧਣ ਤੇ, ਯਾਹਵੇਹ ਨੇ ਸੀਸਰਾ ਅਤੇ ਉਸਦੇ ਸਾਰੇ ਰਥਾਂ ਅਤੇ ਸੈਨਾ ਨੂੰ ਤਲਵਾਰ ਨਾਲ ਹਰਾਇਆ ਅਤੇ ਸੀਸਰਾ ਆਪਣੇ ਰੱਥ ਤੋਂ ਹੇਠਾਂ ਉਤਰਿਆ ਅਤੇ ਪੈਦਲ ਭੱਜ ਗਿਆ।

16ਬਾਰਾਕ ਨੇ ਰੱਥਾਂ ਅਤੇ ਫ਼ੌਜਾਂ ਦਾ ਹਰੋਸ਼ੇਥ ਹਗੋਇਮ ਤੱਕ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਇਸ ਤਰ੍ਹਾਂ ਮਾਰੀ ਗਈ ਕਿ ਇੱਕ ਆਦਮੀ ਵੀ ਨਹੀਂ ਬਚਿਆ ਸੀ।

17ਪਰ ਸੀਸਰਾ, ਹੇਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਪੈਦਲ ਭੱਜ ਗਿਆ, ਕਿਉਂਕਿ ਹਾਜ਼ੋਰ ਦੇ ਰਾਜੇ ਯਾਬੀਨ ਅਤੇ ਹੇਬਰ ਕੇਨੀ ਦੇ ਪਰਿਵਾਰ ਦੇ ਵਿਚਕਾਰ ਮੇਲ-ਜੋਲ ਸੀ।

18ਯਾਏਲ ਸੀਸਰਾ ਨੂੰ ਮਿਲਣ ਲਈ ਬਾਹਰ ਗਈ ਅਤੇ ਉਸਨੂੰ ਕਿਹਾ, “ਆਓ, ਮੇਰੇ ਮਹਾਰਾਜ, ਅੰਦਰ ਆਓ, ਡਰੋ ਨਾ।” ਇਸ ਲਈ ਉਹ ਉਸਦੇ ਤੰਬੂ ਵਿੱਚ ਗਿਆ, ਅਤੇ ਉਸਨੇ ਉਸਨੂੰ ਇੱਕ ਕੰਬਲ ਨਾਲ ਢੱਕ ਦਿੱਤਾ।

19ਉਸਨੇ ਕਿਹਾ, “ਮੈਂ ਪਿਆਸਾ ਹਾਂ, ਕਿਰਪਾ ਕਰਕੇ ਮੈਨੂੰ ਥੋੜ੍ਹਾ ਪਾਣੀ ਦਿਓ।” ਤਦ ਉਸਨੇ ਦੁੱਧ ਦੀ ਇੱਕ ਕਾੜ੍ਹਨੀ ਖੋਲ੍ਹ ਕੇ ਸੀਸਰਾ ਨੂੰ ਪਿਲਾਇਆ ਅਤੇ ਉਸ ਨੂੰ ਫਿਰ ਢੱਕ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.