ਨਿਆਈਂ 4

ਯਾਏਲ ਸੀਸਰਾ ਨੂੰ ਮਿਲਣ ਲਈ ਬਾਹਰ ਗਈ ਅਤੇ ਉਸਨੂੰ ਕਿਹਾ, “ਆਓ, ਮੇਰੇ ਮਹਾਰਾਜ, ਅੰਦਰ ਆਓ, ਡਰੋ ਨਾ।” ਇਸ ਲਈ ਉਹ ਉਸਦੇ ਤੰਬੂ ਵਿੱਚ ਗਿਆ, ਅਤੇ ਉਸਨੇ ਉਸਨੂੰ ਇੱਕ ਕੰਬਲ ਨਾਲ ਢੱਕ ਦਿੱਤਾ।

Judges 4:18 (UKJV) And Jael went out to meet Sisera, and said unto him, Turn in, my lord, turn in to me; fear not. And when he had turned in unto her into the tent, she covered him with a mantle.

16ਬਾਰਾਕ ਨੇ ਰੱਥਾਂ ਅਤੇ ਫ਼ੌਜਾਂ ਦਾ ਹਰੋਸ਼ੇਥ ਹਗੋਇਮ ਤੱਕ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਇਸ ਤਰ੍ਹਾਂ ਮਾਰੀ ਗਈ ਕਿ ਇੱਕ ਆਦਮੀ ਵੀ ਨਹੀਂ ਬਚਿਆ ਸੀ।

17ਪਰ ਸੀਸਰਾ, ਹੇਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਪੈਦਲ ਭੱਜ ਗਿਆ, ਕਿਉਂਕਿ ਹਾਜ਼ੋਰ ਦੇ ਰਾਜੇ ਯਾਬੀਨ ਅਤੇ ਹੇਬਰ ਕੇਨੀ ਦੇ ਪਰਿਵਾਰ ਦੇ ਵਿਚਕਾਰ ਮੇਲ-ਜੋਲ ਸੀ।

18ਯਾਏਲ ਸੀਸਰਾ ਨੂੰ ਮਿਲਣ ਲਈ ਬਾਹਰ ਗਈ ਅਤੇ ਉਸਨੂੰ ਕਿਹਾ, “ਆਓ, ਮੇਰੇ ਮਹਾਰਾਜ, ਅੰਦਰ ਆਓ, ਡਰੋ ਨਾ।” ਇਸ ਲਈ ਉਹ ਉਸਦੇ ਤੰਬੂ ਵਿੱਚ ਗਿਆ, ਅਤੇ ਉਸਨੇ ਉਸਨੂੰ ਇੱਕ ਕੰਬਲ ਨਾਲ ਢੱਕ ਦਿੱਤਾ।

19ਉਸਨੇ ਕਿਹਾ, “ਮੈਂ ਪਿਆਸਾ ਹਾਂ, ਕਿਰਪਾ ਕਰਕੇ ਮੈਨੂੰ ਥੋੜ੍ਹਾ ਪਾਣੀ ਦਿਓ।” ਤਦ ਉਸਨੇ ਦੁੱਧ ਦੀ ਇੱਕ ਕਾੜ੍ਹਨੀ ਖੋਲ੍ਹ ਕੇ ਸੀਸਰਾ ਨੂੰ ਪਿਲਾਇਆ ਅਤੇ ਉਸ ਨੂੰ ਫਿਰ ਢੱਕ ਦਿੱਤਾ।

20ਫਿਰ ਸੀਸਰਾ ਨੇ ਕਿਹਾ “ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹੀ ਹੋ ਜਾ ਅਤੇ ਜੇਕਰ ਕੋਈ ਆਵੇ ਅਤੇ ਤੈਨੂੰ ਪੁੱਛੇ ਕਿ ਇੱਥੇ ਕੋਈ ਪੁਰਖ ਹੈ? ਤਾਂ ਤੂੰ ਉਸਨੂੰ ਆਖੀ ਨਹੀਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.