17ਪਰ ਸੀਸਰਾ, ਹੇਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਪੈਦਲ ਭੱਜ ਗਿਆ, ਕਿਉਂਕਿ ਹਾਜ਼ੋਰ ਦੇ ਰਾਜੇ ਯਾਬੀਨ ਅਤੇ ਹੇਬਰ ਕੇਨੀ ਦੇ ਪਰਿਵਾਰ ਦੇ ਵਿਚਕਾਰ ਮੇਲ-ਜੋਲ ਸੀ।
18ਯਾਏਲ ਸੀਸਰਾ ਨੂੰ ਮਿਲਣ ਲਈ ਬਾਹਰ ਗਈ ਅਤੇ ਉਸਨੂੰ ਕਿਹਾ, “ਆਓ, ਮੇਰੇ ਮਹਾਰਾਜ, ਅੰਦਰ ਆਓ, ਡਰੋ ਨਾ।” ਇਸ ਲਈ ਉਹ ਉਸਦੇ ਤੰਬੂ ਵਿੱਚ ਗਿਆ, ਅਤੇ ਉਸਨੇ ਉਸਨੂੰ ਇੱਕ ਕੰਬਲ ਨਾਲ ਢੱਕ ਦਿੱਤਾ।
19ਉਸਨੇ ਕਿਹਾ, “ਮੈਂ ਪਿਆਸਾ ਹਾਂ, ਕਿਰਪਾ ਕਰਕੇ ਮੈਨੂੰ ਥੋੜ੍ਹਾ ਪਾਣੀ ਦਿਓ।” ਤਦ ਉਸਨੇ ਦੁੱਧ ਦੀ ਇੱਕ ਕਾੜ੍ਹਨੀ ਖੋਲ੍ਹ ਕੇ ਸੀਸਰਾ ਨੂੰ ਪਿਲਾਇਆ ਅਤੇ ਉਸ ਨੂੰ ਫਿਰ ਢੱਕ ਦਿੱਤਾ।
20ਫਿਰ ਸੀਸਰਾ ਨੇ ਕਿਹਾ “ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹੀ ਹੋ ਜਾ ਅਤੇ ਜੇਕਰ ਕੋਈ ਆਵੇ ਅਤੇ ਤੈਨੂੰ ਪੁੱਛੇ ਕਿ ਇੱਥੇ ਕੋਈ ਪੁਰਖ ਹੈ? ਤਾਂ ਤੂੰ ਉਸਨੂੰ ਆਖੀ ਨਹੀਂ।”
21ਪਰ ਹੇਬਰ ਦੀ ਪਤਨੀ ਯਾਏਲ ਨੇ ਇੱਕ ਤੰਬੂ ਦੀ ਕਿੱਲੀ ਅਤੇ ਇੱਕ ਹਥੌੜਾ ਚੁੱਕਿਆ ਅਤੇ ਚੁੱਪ-ਚਾਪ ਉਸ ਕੋਲ ਜਾ ਕੇ ਖਲੋ ਗਈ ਜਦੋਂ ਉਹ ਥੱਕਿਆ ਹੋਇਆ ਸੌਂ ਰਿਹਾ ਸੀ ਤਾਂ ਉਸਨੇ ਕਿੱਲੀ ਉਸਦੀ ਪੁੜਪੁੜੀ ਵਿੱਚ ਅਜਿਹੀ ਵਾੜ ਦਿੱਤੀ ਕਿ ਉਸ ਦੇ ਸਿਰ ਵਿੱਚੋਂ ਪਾਰ ਹੁੰਦੀ ਹੋਈ ਧਰਤੀ ਵਿੱਚ ਖੁੱਭ ਗਈ ਅਤੇ ਉਹ ਮਰ ਗਿਆ।