ਨਿਆਈਂ 5

ਉਸਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ, ਉੱਥੇ ਹੀ ਉਹ ਲੇਟ ਗਿਆ। ਉਸਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ, ਜਿੱਥੇ ਉਹ ਝੁੱਕਿਆ, ਉੱਥੇ ਉਹ ਮਰ ਗਿਆ।

Judges 5:27 (UKJV) At her feet he bowed, he fell, he lay down: at her feet he bowed, he fell: where he bowed, there he fell down dead.

25ਉਸਨੇ ਪਾਣੀ ਮੰਗਿਆ, ਅਤੇ ਉਸਨੇ ਉਸਨੂੰ ਦੁੱਧ ਦਿੱਤਾ, ਉਹ ਧਨਵਾਨਾਂ ਦੇ ਥਾਲ ਵਿੱਚ ਦਹੀਂ ਲਿਆਈ।

26ਉਸਦਾ ਹੱਥ ਤੰਬੂ ਦੇ ਕਿੱਲੀ ਤੱਕ ਪਹੁੰਚਿਆ, ਅਤੇ ਉਸਨੇ ਆਪਣਾ ਸੱਜਾ ਹੱਥ ਕਾਰੀਗਰ ਦੇ ਹਥੌੜੇ ਵੱਲ ਵਧਾਇਆ, ਉਸਨੇ ਸੀਸਰਾ ਨੂੰ ਠੋਕਿਆ, ਉਸਨੇ ਉਸਦਾ ਸਿਰ ਕੁਚਲ ਦਿੱਤਾ, ਉਸਨੇ ਉਸਦੀ ਪੁੜਪੁੜੀ ਨੂੰ ਆਰ-ਪਾਰ ਵਿੰਨ੍ਹ ਦਿੱਤਾ।

27ਉਸਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ, ਉੱਥੇ ਹੀ ਉਹ ਲੇਟ ਗਿਆ। ਉਸਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ, ਜਿੱਥੇ ਉਹ ਝੁੱਕਿਆ, ਉੱਥੇ ਉਹ ਮਰ ਗਿਆ।

28“ਖਿੜਕੀ ਵਿੱਚੋਂ ਸੀਸਰਾ ਦੀ ਮਾਂ ਨੂੰ ਦੇਖਿਆ, ਝਰੋਖੇ ਦੇ ਵਿੱਚੋਂ ਦੀ ਉਹ ਚਿੱਲਾਈ ਅਤੇ ਕਿਹਾ, ‘ਉਸ ਦਾ ਰੱਥ ਆਉਣ ਵਿੱਚ ਇੰਨੀ ਦੇਰ ਕਿਉਂ ਲੱਗੀ? ਉਸ ਦੇ ਰੱਥਾਂ ਦੇ ਪਹੀਏ ਵਿੱਚ ਦੇਰੀ ਕਿਉਂ ਲਾਉਂਦੇ ਹਨ?’

29ਉਸ ਦੀਆਂ ਸਭ ਤੋਂ ਸਿਆਣੀਆਂ ਔਰਤਾਂ ਉਸ ਨੂੰ ਜਵਾਬ ਦਿੰਦੀਆਂ ਹਨ, ਸਗੋਂ, ਉਸਨੇ ਆਪਣੇ ਆਪ ਨੂੰ ਉੱਤਰ ਦਿੱਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.