ਨਿਆਈਂ 5

ਉਸ ਦੀਆਂ ਸਭ ਤੋਂ ਸਿਆਣੀਆਂ ਔਰਤਾਂ ਉਸ ਨੂੰ ਜਵਾਬ ਦਿੰਦੀਆਂ ਹਨ, ਸਗੋਂ, ਉਸਨੇ ਆਪਣੇ ਆਪ ਨੂੰ ਉੱਤਰ ਦਿੱਤਾ,

Judges 5:29 (UKJV) Her wise ladies answered her, yea, she returned answer to herself,

27ਉਸਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ, ਉੱਥੇ ਹੀ ਉਹ ਲੇਟ ਗਿਆ। ਉਸਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ, ਜਿੱਥੇ ਉਹ ਝੁੱਕਿਆ, ਉੱਥੇ ਉਹ ਮਰ ਗਿਆ।

28“ਖਿੜਕੀ ਵਿੱਚੋਂ ਸੀਸਰਾ ਦੀ ਮਾਂ ਨੂੰ ਦੇਖਿਆ, ਝਰੋਖੇ ਦੇ ਵਿੱਚੋਂ ਦੀ ਉਹ ਚਿੱਲਾਈ ਅਤੇ ਕਿਹਾ, ‘ਉਸ ਦਾ ਰੱਥ ਆਉਣ ਵਿੱਚ ਇੰਨੀ ਦੇਰ ਕਿਉਂ ਲੱਗੀ? ਉਸ ਦੇ ਰੱਥਾਂ ਦੇ ਪਹੀਏ ਵਿੱਚ ਦੇਰੀ ਕਿਉਂ ਲਾਉਂਦੇ ਹਨ?’

29ਉਸ ਦੀਆਂ ਸਭ ਤੋਂ ਸਿਆਣੀਆਂ ਔਰਤਾਂ ਉਸ ਨੂੰ ਜਵਾਬ ਦਿੰਦੀਆਂ ਹਨ, ਸਗੋਂ, ਉਸਨੇ ਆਪਣੇ ਆਪ ਨੂੰ ਉੱਤਰ ਦਿੱਤਾ,

30‘ਕੀ ਉਹ ਲੁੱਟ ਦਾ ਮਾਲ ਨਹੀਂ ਲੱਭ ਰਹੇ ਅਤੇ ਵੰਡ ਰਹੇ ਹਨ: ਹਰੇਕ ਆਦਮੀ ਲਈ ਇੱਕ ਜਾਂ ਦੋ ਔਰਤ, ਸੀਸਰਾ ਲਈ ਲੁੱਟਣ ਲਈ ਰੰਗੀਨ ਕੱਪੜੇ, ਕਢਾਈ ਵਾਲੇ ਰੰਗੀਨ ਕੱਪੜੇ, ਮੇਰੇ ਗਲੇ ਲਈ ਉੱਚੇ ਕਢਾਈ ਵਾਲੇ ਕੱਪੜੇ ਇਹ ਸਭ ਲੁੱਟ ਦੇ ਰੂਪ ਵਿੱਚ?’

31“ਇਸ ਤਰ੍ਹਾਂ, ਹੇ ਯਾਹਵੇਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ, ਪਰ ਉਹ ਸਾਰੇ ਜੋ ਤੈਨੂੰ ਪਿਆਰ ਕਰਦੇ ਹਨ ਸੂਰਜ ਵਾਂਗ ਹੋਣ ਜਦੋਂ ਇਹ ਆਪਣੀ ਤਾਕਤ ਨਾਲ ਚੜ੍ਹਦਾ ਹੈ।” ਤਦ ਦੇਸ਼ ਵਿੱਚ ਚਾਲੀ ਸਾਲ ਸ਼ਾਂਤੀ ਰਹੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.