24“ਔਰਤਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਯਾਏਲ, ਹੇਬਰ ਕੇਨੀ ਦੀ ਪਤਨੀ, ਤੰਬੂ ਵਿੱਚ ਰਹਿਣ ਵਾਲੀਆਂ ਔਰਤਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਹੋਵੇ।
25ਉਸਨੇ ਪਾਣੀ ਮੰਗਿਆ, ਅਤੇ ਉਸਨੇ ਉਸਨੂੰ ਦੁੱਧ ਦਿੱਤਾ, ਉਹ ਧਨਵਾਨਾਂ ਦੇ ਥਾਲ ਵਿੱਚ ਦਹੀਂ ਲਿਆਈ।
26ਉਸਦਾ ਹੱਥ ਤੰਬੂ ਦੇ ਕਿੱਲੀ ਤੱਕ ਪਹੁੰਚਿਆ, ਅਤੇ ਉਸਨੇ ਆਪਣਾ ਸੱਜਾ ਹੱਥ ਕਾਰੀਗਰ ਦੇ ਹਥੌੜੇ ਵੱਲ ਵਧਾਇਆ, ਉਸਨੇ ਸੀਸਰਾ ਨੂੰ ਠੋਕਿਆ, ਉਸਨੇ ਉਸਦਾ ਸਿਰ ਕੁਚਲ ਦਿੱਤਾ, ਉਸਨੇ ਉਸਦੀ ਪੁੜਪੁੜੀ ਨੂੰ ਆਰ-ਪਾਰ ਵਿੰਨ੍ਹ ਦਿੱਤਾ।
27ਉਸਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ, ਉੱਥੇ ਹੀ ਉਹ ਲੇਟ ਗਿਆ। ਉਸਦੇ ਪੈਰਾਂ ਵਿੱਚ ਉਹ ਝੁੱਕਿਆ, ਉਹ ਡਿੱਗ ਪਿਆ, ਜਿੱਥੇ ਉਹ ਝੁੱਕਿਆ, ਉੱਥੇ ਉਹ ਮਰ ਗਿਆ।
28“ਖਿੜਕੀ ਵਿੱਚੋਂ ਸੀਸਰਾ ਦੀ ਮਾਂ ਨੂੰ ਦੇਖਿਆ, ਝਰੋਖੇ ਦੇ ਵਿੱਚੋਂ ਦੀ ਉਹ ਚਿੱਲਾਈ ਅਤੇ ਕਿਹਾ, ‘ਉਸ ਦਾ ਰੱਥ ਆਉਣ ਵਿੱਚ ਇੰਨੀ ਦੇਰ ਕਿਉਂ ਲੱਗੀ? ਉਸ ਦੇ ਰੱਥਾਂ ਦੇ ਪਹੀਏ ਵਿੱਚ ਦੇਰੀ ਕਿਉਂ ਲਾਉਂਦੇ ਹਨ?’