20ਤਿੰਨਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜਿਆਂ ਨੂੰ ਭੰਨ ਦਿੱਤਾ, ਆਪਣੇ ਖੱਬੇ ਹੱਥਾਂ ਵਿੱਚ ਮਸ਼ਾਲਾਂ ਨੂੰ ਫੜ੍ਹਿਆ ਅਤੇ ਆਪਣੇ ਸੱਜੇ ਹੱਥਾਂ ਵਿੱਚ ਵਜਾਉਣ ਵਾਲੀਆਂ ਤੁਰ੍ਹੀਆਂ ਫੜ੍ਹ ਕੇ ਜ਼ੋਰ ਨਾਲ ਜੈਕਾਰਾ ਬੁਲਾਇਆ, ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਯਾਹਵੇਹ ਦੀ ਅਤੇ ਗਿਦਾਊਨ ਦੀ ਤਲਵਾਰ!”
21ਹਰ ਇੱਕ ਆਦਮੀ ਡੇਰੇ ਦੇ ਆਲੇ-ਦੁਆਲੇ ਆਪਣੇ ਸਥਾਨ ਤੇ ਖੜਾ ਸੀ, ਤਾਂ ਸਾਰੇ ਮਿਦਯਾਨੀ ਚੀਕ ਮਾਰਦੇ ਹੋਏ ਭੱਜਦੇ ਸਨ।
22ਉਨ੍ਹਾਂ ਨੇ ਓਹ ਤਿੰਨ ਸੌ ਤੁਰ੍ਹੀਆਂ ਵਜਾਈਆਂ ਅਤੇ ਯਾਹਵੇਹ ਨੇ ਸਭਨਾਂ ਦੀ ਤਲਵਾਰ ਉਨ੍ਹਾਂ ਦੇ ਨਾਲ ਦਿਆਂ ਸਾਥੀਆਂ ਅਤੇ ਸਾਰੀ ਫੌਜ ਉੱਤੇ ਚਲਵਾਈ ਅਤੇ ਫੌਜ ਬੈਤ ਸ਼ਿੱਟਾਹ ਨੂੰ ਸਰੇਰਹ ਦੀ ਵੱਲ ਅਬੇਲ ਮਹੋਲਾਹ ਤੀਕ ਜੋ ਟੱਬਾਥ ਕੋਲ ਹੈ ਭੱਜ ਗਈ।
23ਨਫ਼ਤਾਲੀ, ਆਸ਼ੇਰ ਅਤੇ ਸਾਰੇ ਮਨੱਸ਼ੇਹ ਵਿੱਚੋਂ ਇਸਰਾਏਲੀਆਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਮਿਦਯਾਨੀਆਂ ਦਾ ਪਿੱਛਾ ਕੀਤਾ।
24ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਦੇਸ਼ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਕਿਹਾ, “ਆਓ ਅਤੇ ਮਿਦਯਾਨੀਆਂ ਦਾ ਸਾਹਮਣਾ ਕਰੋ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾ ਯਰਦਨ ਨਦੀ ਦੇ ਘਾਟਾਂ ਨੂੰ ਬੈਤ-ਬਾਰਾਹ ਤੱਕ ਯਰਦਨ ਦੇ ਪਾਣੀਆਂ ਉੱਤੇ ਕਬਜ਼ਾ ਕਰ ਲਓ।” ਇਸ ਲਈ ਇਫ਼ਰਾਈਮ ਦੇ ਸਾਰੇ ਆਦਮੀਆਂ ਨੇ ਇਕੱਠੇ ਹੋ ਕੇ ਯਰਦਨ ਨਦੀ ਨੂੰ ਬੈਤ-ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਲੈ ਲਿਆ।