ਨਿਆਈਂ 8

ਹੁਣ ਜ਼ਬਾਹ ਅਤੇ ਜ਼ਲਮੁੰਨਾ ਲਗਭਗ ਪੰਦਰਾਂ ਹਜ਼ਾਰ ਆਦਮੀਆਂ ਦੀ ਇੱਕ ਫ਼ੌਜ ਨਾਲ ਕਾਰਕੋਰ ਵਿੱਚ ਸਨ, ਜੋ ਸਾਰੇ ਪੂਰਬੀ ਲੋਕਾਂ ਦੀਆਂ ਫ਼ੌਜਾਂ ਵਿੱਚੋਂ ਬਚੇ ਸਨ। ਇੱਕ ਲੱਖ ਵੀਹ ਹਜ਼ਾਰ ਤਲਵਾਰਧਾਰੀ ਮਾਰੇ ਗਏ ਸਨ।

Judges 8:10 (UKJV) Now Zebah and Zalmunna were in Karkor, and their hosts with them, about fifteen thousand men, all that were left of all the hosts of the children of the east: for there fell an hundred and twenty thousand men that drew sword.

8ਉੱਥੋਂ ਉਹ ਪਨੂਏਲ ਨੂੰ ਗਿਆ ਅਤੇ ਉੱਥੇ ਦੇ ਲੋਕਾਂ ਤੋਂ ਉਸੇ ਤਰ੍ਹਾਂ ਭੋਜਨ ਮੰਗਿਆ, ਪਰ ਪਨੂਏਲ ਦੇ ਲੋਕਾਂ ਨੇ ਵੀ ਉਸੇ ਤਰ੍ਹਾਂ ਹੀ ਉੱਤਰ ਦਿੱਤਾ, ਜਿਵੇਂ ਦੇ ਸੁੱਕੋਥ ਦੇ ਮਨੁੱਖਾਂ ਦਿੱਤਾ।

9ਇਸ ਲਈ ਉਸਨੇ ਪਨੂਏਲ ਦੇ ਲੋਕਾਂ ਨੂੰ ਕਿਹਾ, “ਜਦੋਂ ਮੈਂ ਜਿੱਤ ਕੇ ਵਾਪਸ ਆਵਾਂਗਾ, ਮੈਂ ਇਸ ਬੁਰਜ ਨੂੰ ਢਾਹ ਦਿਆਂਗਾ।”

10ਹੁਣ ਜ਼ਬਾਹ ਅਤੇ ਜ਼ਲਮੁੰਨਾ ਲਗਭਗ ਪੰਦਰਾਂ ਹਜ਼ਾਰ ਆਦਮੀਆਂ ਦੀ ਇੱਕ ਫ਼ੌਜ ਨਾਲ ਕਾਰਕੋਰ ਵਿੱਚ ਸਨ, ਜੋ ਸਾਰੇ ਪੂਰਬੀ ਲੋਕਾਂ ਦੀਆਂ ਫ਼ੌਜਾਂ ਵਿੱਚੋਂ ਬਚੇ ਸਨ। ਇੱਕ ਲੱਖ ਵੀਹ ਹਜ਼ਾਰ ਤਲਵਾਰਧਾਰੀ ਮਾਰੇ ਗਏ ਸਨ।

11ਗਿਦਾਊਨ ਨੋਬਾਹ ਅਤੇ ਯਾਗਬਹਾਹ ਦੇ ਪੂਰਬ ਵੱਲ ਤੰਬੂਆਂ ਵਿੱਚ ਰਹਿਣ ਵਾਲਿਆਂ ਦੇ ਰਸਤੇ ਤੋਂ ਚੜ੍ਹਾਈ ਕਰ ਕੇ ਉਸ ਫੌਜ ਨੂੰ ਮਾਰਿਆ, ਜਿਸ ਸਮੇਂ ਉਹ ਬੇਫਿਕਰ ਸਨ।

12ਮਿਦਯਾਨ ਦੇ ਦੋ ਰਾਜੇ ਜ਼ਬਾਹ ਅਤੇ ਜ਼ਲਮੁੰਨਾ ਭੱਜ ਗਏ, ਪਰ ਉਸਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਸਾਰੀ ਸੈਨਾ ਨੂੰ ਭਜਾ ਕੇ ਉਨ੍ਹਾਂ ਨੂੰ ਫੜ੍ਹ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.