10ਹੁਣ ਜ਼ਬਾਹ ਅਤੇ ਜ਼ਲਮੁੰਨਾ ਲਗਭਗ ਪੰਦਰਾਂ ਹਜ਼ਾਰ ਆਦਮੀਆਂ ਦੀ ਇੱਕ ਫ਼ੌਜ ਨਾਲ ਕਾਰਕੋਰ ਵਿੱਚ ਸਨ, ਜੋ ਸਾਰੇ ਪੂਰਬੀ ਲੋਕਾਂ ਦੀਆਂ ਫ਼ੌਜਾਂ ਵਿੱਚੋਂ ਬਚੇ ਸਨ। ਇੱਕ ਲੱਖ ਵੀਹ ਹਜ਼ਾਰ ਤਲਵਾਰਧਾਰੀ ਮਾਰੇ ਗਏ ਸਨ।
11ਗਿਦਾਊਨ ਨੋਬਾਹ ਅਤੇ ਯਾਗਬਹਾਹ ਦੇ ਪੂਰਬ ਵੱਲ ਤੰਬੂਆਂ ਵਿੱਚ ਰਹਿਣ ਵਾਲਿਆਂ ਦੇ ਰਸਤੇ ਤੋਂ ਚੜ੍ਹਾਈ ਕਰ ਕੇ ਉਸ ਫੌਜ ਨੂੰ ਮਾਰਿਆ, ਜਿਸ ਸਮੇਂ ਉਹ ਬੇਫਿਕਰ ਸਨ।
12ਮਿਦਯਾਨ ਦੇ ਦੋ ਰਾਜੇ ਜ਼ਬਾਹ ਅਤੇ ਜ਼ਲਮੁੰਨਾ ਭੱਜ ਗਏ, ਪਰ ਉਸਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਸਾਰੀ ਸੈਨਾ ਨੂੰ ਭਜਾ ਕੇ ਉਨ੍ਹਾਂ ਨੂੰ ਫੜ੍ਹ ਲਿਆ।
13ਫਿਰ ਯੋਆਸ਼ ਦਾ ਪੁੱਤਰ ਗਿਦਾਊਨ ਹੇਰਸ ਦੀ ਚੜ੍ਹਾਈ ਤੋਂ ਲੜਾਈ ਵਿੱਚੋਂ ਵਾਪਸ ਆਇਆ।
14ਉਸ ਨੇ ਸੁੱਕੋਥ ਦੇ ਇੱਕ ਨੌਜਵਾਨ ਨੂੰ ਫੜ ਕੇ ਉਸ ਤੋਂ ਪੁੱਛ-ਗਿੱਛ ਕੀਤੀ ਅਤੇ ਉਸ ਨੌਜਵਾਨ ਨੇ ਉਸ ਦੇ ਲਈ ਸੁੱਕੋਥ ਦੇ ਸੱਤਰ ਅਧਿਕਾਰੀਆਂ ਦੇ ਨਾਮ ਲਿਖਵਾਏ ਜੋ ਨਗਰ ਦੇ ਬਜ਼ੁਰਗ ਸਨ।