ਨਿਆਈਂ 8

ਉਸ ਨੇ ਸੁੱਕੋਥ ਦੇ ਇੱਕ ਨੌਜਵਾਨ ਨੂੰ ਫੜ ਕੇ ਉਸ ਤੋਂ ਪੁੱਛ-ਗਿੱਛ ਕੀਤੀ ਅਤੇ ਉਸ ਨੌਜਵਾਨ ਨੇ ਉਸ ਦੇ ਲਈ ਸੁੱਕੋਥ ਦੇ ਸੱਤਰ ਅਧਿਕਾਰੀਆਂ ਦੇ ਨਾਮ ਲਿਖਵਾਏ ਜੋ ਨਗਰ ਦੇ ਬਜ਼ੁਰਗ ਸਨ।

Judges 8:14 (UKJV) And caught a young man of the men of Succoth, and enquired of him: and he described unto him the princes of Succoth, and the elders thereof, even threescore and seventeen men.

12ਮਿਦਯਾਨ ਦੇ ਦੋ ਰਾਜੇ ਜ਼ਬਾਹ ਅਤੇ ਜ਼ਲਮੁੰਨਾ ਭੱਜ ਗਏ, ਪਰ ਉਸਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਸਾਰੀ ਸੈਨਾ ਨੂੰ ਭਜਾ ਕੇ ਉਨ੍ਹਾਂ ਨੂੰ ਫੜ੍ਹ ਲਿਆ।

13ਫਿਰ ਯੋਆਸ਼ ਦਾ ਪੁੱਤਰ ਗਿਦਾਊਨ ਹੇਰਸ ਦੀ ਚੜ੍ਹਾਈ ਤੋਂ ਲੜਾਈ ਵਿੱਚੋਂ ਵਾਪਸ ਆਇਆ।

14ਉਸ ਨੇ ਸੁੱਕੋਥ ਦੇ ਇੱਕ ਨੌਜਵਾਨ ਨੂੰ ਫੜ ਕੇ ਉਸ ਤੋਂ ਪੁੱਛ-ਗਿੱਛ ਕੀਤੀ ਅਤੇ ਉਸ ਨੌਜਵਾਨ ਨੇ ਉਸ ਦੇ ਲਈ ਸੁੱਕੋਥ ਦੇ ਸੱਤਰ ਅਧਿਕਾਰੀਆਂ ਦੇ ਨਾਮ ਲਿਖਵਾਏ ਜੋ ਨਗਰ ਦੇ ਬਜ਼ੁਰਗ ਸਨ।

15ਤਦ ਗਿਦਾਊਨ ਨੇ ਆਣ ਕੇ ਸੁੱਕੋਥ ਦੇ ਮਨੁੱਖਾਂ ਨੂੰ ਆਖਿਆ, “ਇਹ ਜ਼ਬਾਹ ਅਤੇ ਜ਼ਲਮੁੰਨਾ ਨੂੰ ਵੇਖੋ ਜਿਨ੍ਹਾਂ ਬਾਰੇ ਤੁਸੀਂ ਇਹ ਕਹਿ ਕੇ ਮੈਨੂੰ ਤਾਅਨਾ ਮਾਰਿਆ ਸੀ, ‘ਕੀ ਜ਼ਬਾਹ ਅਤੇ ਜ਼ਲਮੁੰਨਾ ਹੁਣ ਤੇਰੇ ਹੱਥ ਆ ਗਏ ਹਨ? ਅਸੀਂ ਤੁਹਾਡੇ ਥੱਕੇ ਹੋਏ ਬੰਦਿਆਂ ਨੂੰ ਰੋਟੀ ਕਿਉਂ ਦੇਈਏ?’ ”

16ਉਸਨੇ ਕਸਬੇ ਦੇ ਬਜ਼ੁਰਗਾਂ ਨੂੰ ਨਾਲ ਲਿਆ ਅਤੇ ਸੁੱਕੋਥ ਦੇ ਲੋਕਾਂ ਨੂੰ ਮਾਰੂਥਲ ਦੇ ਕੰਡਿਆਂ ਅਤੇ ਝਾੜੀਆਂ ਨਾਲ ਸਜ਼ਾ ਦੇ ਕੇ ਸਬਕ ਸਿਖਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.