ਨਿਆਈਂ 8

ਉਸਨੇ ਕਸਬੇ ਦੇ ਬਜ਼ੁਰਗਾਂ ਨੂੰ ਨਾਲ ਲਿਆ ਅਤੇ ਸੁੱਕੋਥ ਦੇ ਲੋਕਾਂ ਨੂੰ ਮਾਰੂਥਲ ਦੇ ਕੰਡਿਆਂ ਅਤੇ ਝਾੜੀਆਂ ਨਾਲ ਸਜ਼ਾ ਦੇ ਕੇ ਸਬਕ ਸਿਖਾਇਆ।

Judges 8:16 (UKJV) And he took the elders of the city, and thorns of the wilderness and briers, and with them he taught the men of Succoth.

14ਉਸ ਨੇ ਸੁੱਕੋਥ ਦੇ ਇੱਕ ਨੌਜਵਾਨ ਨੂੰ ਫੜ ਕੇ ਉਸ ਤੋਂ ਪੁੱਛ-ਗਿੱਛ ਕੀਤੀ ਅਤੇ ਉਸ ਨੌਜਵਾਨ ਨੇ ਉਸ ਦੇ ਲਈ ਸੁੱਕੋਥ ਦੇ ਸੱਤਰ ਅਧਿਕਾਰੀਆਂ ਦੇ ਨਾਮ ਲਿਖਵਾਏ ਜੋ ਨਗਰ ਦੇ ਬਜ਼ੁਰਗ ਸਨ।

15ਤਦ ਗਿਦਾਊਨ ਨੇ ਆਣ ਕੇ ਸੁੱਕੋਥ ਦੇ ਮਨੁੱਖਾਂ ਨੂੰ ਆਖਿਆ, “ਇਹ ਜ਼ਬਾਹ ਅਤੇ ਜ਼ਲਮੁੰਨਾ ਨੂੰ ਵੇਖੋ ਜਿਨ੍ਹਾਂ ਬਾਰੇ ਤੁਸੀਂ ਇਹ ਕਹਿ ਕੇ ਮੈਨੂੰ ਤਾਅਨਾ ਮਾਰਿਆ ਸੀ, ‘ਕੀ ਜ਼ਬਾਹ ਅਤੇ ਜ਼ਲਮੁੰਨਾ ਹੁਣ ਤੇਰੇ ਹੱਥ ਆ ਗਏ ਹਨ? ਅਸੀਂ ਤੁਹਾਡੇ ਥੱਕੇ ਹੋਏ ਬੰਦਿਆਂ ਨੂੰ ਰੋਟੀ ਕਿਉਂ ਦੇਈਏ?’ ”

16ਉਸਨੇ ਕਸਬੇ ਦੇ ਬਜ਼ੁਰਗਾਂ ਨੂੰ ਨਾਲ ਲਿਆ ਅਤੇ ਸੁੱਕੋਥ ਦੇ ਲੋਕਾਂ ਨੂੰ ਮਾਰੂਥਲ ਦੇ ਕੰਡਿਆਂ ਅਤੇ ਝਾੜੀਆਂ ਨਾਲ ਸਜ਼ਾ ਦੇ ਕੇ ਸਬਕ ਸਿਖਾਇਆ।

17ਉਸਨੇ ਪਨੂਏਲ ਦੇ ਬੁਰਜ ਨੂੰ ਵੀ ਢਾਹ ਦਿੱਤਾ ਅਤੇ ਸ਼ਹਿਰ ਦੇ ਲੋਕਾਂ ਨੂੰ ਮਾਰ ਦਿੱਤਾ।

18ਫਿਰ ਉਸਨੇ ਜ਼ਬਾਹ ਅਤੇ ਜ਼ਲਮੁੰਨਾ ਨੂੰ ਪੁੱਛਿਆ, “ਤੁਸੀਂ ਤਾਬੋਰ ਵਿੱਚ ਕਿਹੋ ਜਿਹੇ ਮਨੁੱਖਾਂ ਨੂੰ ਮਾਰਿਆ ਸੀ?” ਉਨ੍ਹਾਂ ਨੇ ਉੱਤਰ ਦਿੱਤਾ, “ਤੁਹਾਡੇ ਵਰਗੇ ਆਦਮੀ ਜੋ ਰਾਜਕੁਮਾਰਾਂ ਵਰਗੇ ਸਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.