16ਉਸਨੇ ਕਸਬੇ ਦੇ ਬਜ਼ੁਰਗਾਂ ਨੂੰ ਨਾਲ ਲਿਆ ਅਤੇ ਸੁੱਕੋਥ ਦੇ ਲੋਕਾਂ ਨੂੰ ਮਾਰੂਥਲ ਦੇ ਕੰਡਿਆਂ ਅਤੇ ਝਾੜੀਆਂ ਨਾਲ ਸਜ਼ਾ ਦੇ ਕੇ ਸਬਕ ਸਿਖਾਇਆ।
17ਉਸਨੇ ਪਨੂਏਲ ਦੇ ਬੁਰਜ ਨੂੰ ਵੀ ਢਾਹ ਦਿੱਤਾ ਅਤੇ ਸ਼ਹਿਰ ਦੇ ਲੋਕਾਂ ਨੂੰ ਮਾਰ ਦਿੱਤਾ।
18ਫਿਰ ਉਸਨੇ ਜ਼ਬਾਹ ਅਤੇ ਜ਼ਲਮੁੰਨਾ ਨੂੰ ਪੁੱਛਿਆ, “ਤੁਸੀਂ ਤਾਬੋਰ ਵਿੱਚ ਕਿਹੋ ਜਿਹੇ ਮਨੁੱਖਾਂ ਨੂੰ ਮਾਰਿਆ ਸੀ?” ਉਨ੍ਹਾਂ ਨੇ ਉੱਤਰ ਦਿੱਤਾ, “ਤੁਹਾਡੇ ਵਰਗੇ ਆਦਮੀ ਜੋ ਰਾਜਕੁਮਾਰਾਂ ਵਰਗੇ ਸਨ।”
19ਗਿਦਾਊਨ ਨੇ ਜਵਾਬ ਦਿੱਤਾ, “ਉਹ ਮੇਰੇ ਭਰਾ ਸਨ, ਮੇਰੀ ਆਪਣੀ ਮਾਂ ਦੇ ਪੁੱਤਰ ਸਨ। ਜਿਉਂਦੇ ਯਾਹਵੇਹ ਦੀ ਸਹੁੰ, ਜੇਕਰ ਤੁਸੀਂ ਉਨ੍ਹਾਂ ਦੀ ਜਾਨ ਬਚਾਈ ਹੁੰਦੀ ਤਾਂ ਮੈਂ ਤੁਹਾਨੂੰ ਨਾ ਮਾਰਦਾ।”
20ਆਪਣੇ ਸਭ ਤੋਂ ਵੱਡੇ ਪੁੱਤਰ ਜੇਥਰ ਵੱਲ ਮੁੜਦਿਆਂ, ਉਸਨੂੰ ਕਿਹਾ, “ਉਨ੍ਹਾਂ ਨੂੰ ਮਾਰ ਦਿਓ!” ਪਰ ਜੇਥਰ ਨੇ ਆਪਣੀ ਤਲਵਾਰ ਨਹੀਂ ਖਿੱਚੀ ਕਿਉਂਕਿ ਉਹ ਸਿਰਫ ਇੱਕ ਮੁੰਡਾ ਸੀ ਅਤੇ ਡਰਦਾ ਸੀ।