ਨਿਆਈਂ 8

ਗਿਦਾਊਨ ਨੇ ਜਵਾਬ ਦਿੱਤਾ, “ਉਹ ਮੇਰੇ ਭਰਾ ਸਨ, ਮੇਰੀ ਆਪਣੀ ਮਾਂ ਦੇ ਪੁੱਤਰ ਸਨ। ਜਿਉਂਦੇ ਯਾਹਵੇਹ ਦੀ ਸਹੁੰ, ਜੇਕਰ ਤੁਸੀਂ ਉਨ੍ਹਾਂ ਦੀ ਜਾਨ ਬਚਾਈ ਹੁੰਦੀ ਤਾਂ ਮੈਂ ਤੁਹਾਨੂੰ ਨਾ ਮਾਰਦਾ।”

Judges 8:19 (UKJV) And he said, They were my brethren, even the sons of my mother: as the LORD lives, if all of you had saved them alive, I would not slay you.

17ਉਸਨੇ ਪਨੂਏਲ ਦੇ ਬੁਰਜ ਨੂੰ ਵੀ ਢਾਹ ਦਿੱਤਾ ਅਤੇ ਸ਼ਹਿਰ ਦੇ ਲੋਕਾਂ ਨੂੰ ਮਾਰ ਦਿੱਤਾ।

18ਫਿਰ ਉਸਨੇ ਜ਼ਬਾਹ ਅਤੇ ਜ਼ਲਮੁੰਨਾ ਨੂੰ ਪੁੱਛਿਆ, “ਤੁਸੀਂ ਤਾਬੋਰ ਵਿੱਚ ਕਿਹੋ ਜਿਹੇ ਮਨੁੱਖਾਂ ਨੂੰ ਮਾਰਿਆ ਸੀ?” ਉਨ੍ਹਾਂ ਨੇ ਉੱਤਰ ਦਿੱਤਾ, “ਤੁਹਾਡੇ ਵਰਗੇ ਆਦਮੀ ਜੋ ਰਾਜਕੁਮਾਰਾਂ ਵਰਗੇ ਸਨ।”

19ਗਿਦਾਊਨ ਨੇ ਜਵਾਬ ਦਿੱਤਾ, “ਉਹ ਮੇਰੇ ਭਰਾ ਸਨ, ਮੇਰੀ ਆਪਣੀ ਮਾਂ ਦੇ ਪੁੱਤਰ ਸਨ। ਜਿਉਂਦੇ ਯਾਹਵੇਹ ਦੀ ਸਹੁੰ, ਜੇਕਰ ਤੁਸੀਂ ਉਨ੍ਹਾਂ ਦੀ ਜਾਨ ਬਚਾਈ ਹੁੰਦੀ ਤਾਂ ਮੈਂ ਤੁਹਾਨੂੰ ਨਾ ਮਾਰਦਾ।”

20ਆਪਣੇ ਸਭ ਤੋਂ ਵੱਡੇ ਪੁੱਤਰ ਜੇਥਰ ਵੱਲ ਮੁੜਦਿਆਂ, ਉਸਨੂੰ ਕਿਹਾ, “ਉਨ੍ਹਾਂ ਨੂੰ ਮਾਰ ਦਿਓ!” ਪਰ ਜੇਥਰ ਨੇ ਆਪਣੀ ਤਲਵਾਰ ਨਹੀਂ ਖਿੱਚੀ ਕਿਉਂਕਿ ਉਹ ਸਿਰਫ ਇੱਕ ਮੁੰਡਾ ਸੀ ਅਤੇ ਡਰਦਾ ਸੀ।

21ਤਦ ਜ਼ਬਾਹ ਅਤੇ ਜ਼ਲਮੁੰਨਾ ਨੇ ਕਿਹਾ, “ਤੂੰ ਆਪ ਹੀ ਉੱਠ ਅਤੇ ਸਾਡੇ ਉੱਤੇ ਵਾਰ ਕਰ, ਕਿਉਂਕਿ ਜਿਸ ਤਰ੍ਹਾਂ ਦਾ ਮਨੁੱਖ ਹੁੰਦਾ ਹੈ ਉਸੇ ਤਰ੍ਹਾਂ ਹੀ ਉਸਦਾ ਜੋਰ ਹੁੰਦਾ ਹੈ!” ਤਾਂ ਗਿਦਾਊਨ ਨੇ ਉੱਠ ਕੇ ਜ਼ਬਾਹ ਅਤੇ ਜ਼ਲਮੁੰਨਾ ਨੂੰ ਵੱਢ ਸੁੱਟਿਆ ਅਤੇ ਉਹ ਗਹਿਣੇ ਜੋ ਉਨ੍ਹਾਂ ਦੇ ਊਠਾਂ ਦੇ ਗਲੇ ਵਿੱਚ ਸਨ, ਉਸਨੇ ਲਾਹ ਲਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.