ਨਿਆਈਂ 8

ਆਪਣੇ ਸਭ ਤੋਂ ਵੱਡੇ ਪੁੱਤਰ ਜੇਥਰ ਵੱਲ ਮੁੜਦਿਆਂ, ਉਸਨੂੰ ਕਿਹਾ, “ਉਨ੍ਹਾਂ ਨੂੰ ਮਾਰ ਦਿਓ!” ਪਰ ਜੇਥਰ ਨੇ ਆਪਣੀ ਤਲਵਾਰ ਨਹੀਂ ਖਿੱਚੀ ਕਿਉਂਕਿ ਉਹ ਸਿਰਫ ਇੱਕ ਮੁੰਡਾ ਸੀ ਅਤੇ ਡਰਦਾ ਸੀ।

Judges 8:20 (UKJV) And he said unto Jether his firstborn, Up, and slay them. But the youth drew not his sword: for he feared, because he was yet a youth.

18ਫਿਰ ਉਸਨੇ ਜ਼ਬਾਹ ਅਤੇ ਜ਼ਲਮੁੰਨਾ ਨੂੰ ਪੁੱਛਿਆ, “ਤੁਸੀਂ ਤਾਬੋਰ ਵਿੱਚ ਕਿਹੋ ਜਿਹੇ ਮਨੁੱਖਾਂ ਨੂੰ ਮਾਰਿਆ ਸੀ?” ਉਨ੍ਹਾਂ ਨੇ ਉੱਤਰ ਦਿੱਤਾ, “ਤੁਹਾਡੇ ਵਰਗੇ ਆਦਮੀ ਜੋ ਰਾਜਕੁਮਾਰਾਂ ਵਰਗੇ ਸਨ।”

19ਗਿਦਾਊਨ ਨੇ ਜਵਾਬ ਦਿੱਤਾ, “ਉਹ ਮੇਰੇ ਭਰਾ ਸਨ, ਮੇਰੀ ਆਪਣੀ ਮਾਂ ਦੇ ਪੁੱਤਰ ਸਨ। ਜਿਉਂਦੇ ਯਾਹਵੇਹ ਦੀ ਸਹੁੰ, ਜੇਕਰ ਤੁਸੀਂ ਉਨ੍ਹਾਂ ਦੀ ਜਾਨ ਬਚਾਈ ਹੁੰਦੀ ਤਾਂ ਮੈਂ ਤੁਹਾਨੂੰ ਨਾ ਮਾਰਦਾ।”

20ਆਪਣੇ ਸਭ ਤੋਂ ਵੱਡੇ ਪੁੱਤਰ ਜੇਥਰ ਵੱਲ ਮੁੜਦਿਆਂ, ਉਸਨੂੰ ਕਿਹਾ, “ਉਨ੍ਹਾਂ ਨੂੰ ਮਾਰ ਦਿਓ!” ਪਰ ਜੇਥਰ ਨੇ ਆਪਣੀ ਤਲਵਾਰ ਨਹੀਂ ਖਿੱਚੀ ਕਿਉਂਕਿ ਉਹ ਸਿਰਫ ਇੱਕ ਮੁੰਡਾ ਸੀ ਅਤੇ ਡਰਦਾ ਸੀ।

21ਤਦ ਜ਼ਬਾਹ ਅਤੇ ਜ਼ਲਮੁੰਨਾ ਨੇ ਕਿਹਾ, “ਤੂੰ ਆਪ ਹੀ ਉੱਠ ਅਤੇ ਸਾਡੇ ਉੱਤੇ ਵਾਰ ਕਰ, ਕਿਉਂਕਿ ਜਿਸ ਤਰ੍ਹਾਂ ਦਾ ਮਨੁੱਖ ਹੁੰਦਾ ਹੈ ਉਸੇ ਤਰ੍ਹਾਂ ਹੀ ਉਸਦਾ ਜੋਰ ਹੁੰਦਾ ਹੈ!” ਤਾਂ ਗਿਦਾਊਨ ਨੇ ਉੱਠ ਕੇ ਜ਼ਬਾਹ ਅਤੇ ਜ਼ਲਮੁੰਨਾ ਨੂੰ ਵੱਢ ਸੁੱਟਿਆ ਅਤੇ ਉਹ ਗਹਿਣੇ ਜੋ ਉਨ੍ਹਾਂ ਦੇ ਊਠਾਂ ਦੇ ਗਲੇ ਵਿੱਚ ਸਨ, ਉਸਨੇ ਲਾਹ ਲਏ।

22ਇਸਰਾਏਲੀਆਂ ਨੇ ਗਿਦਾਊਨ ਨੂੰ ਆਖਿਆ, “ਸਾਡੇ ਉੱਤੇ ਰਾਜ ਕਰ ਤੂੰ, ਤੇਰਾ ਪੁੱਤਰ ਅਤੇ ਤੇਰਾ ਪੋਤਰਾ ਵੀ ਕਿਉਂਕਿ ਤੂੰ ਸਾਨੂੰ ਮਿਦਯਾਨ ਦੇ ਹੱਥੋਂ ਬਚਾਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.