ਨਿਆਈਂ 8

ਗਿਦਾਊਨ ਨੋਬਾਹ ਅਤੇ ਯਾਗਬਹਾਹ ਦੇ ਪੂਰਬ ਵੱਲ ਤੰਬੂਆਂ ਵਿੱਚ ਰਹਿਣ ਵਾਲਿਆਂ ਦੇ ਰਸਤੇ ਤੋਂ ਚੜ੍ਹਾਈ ਕਰ ਕੇ ਉਸ ਫੌਜ ਨੂੰ ਮਾਰਿਆ, ਜਿਸ ਸਮੇਂ ਉਹ ਬੇਫਿਕਰ ਸਨ।

Judges 8:11 (UKJV) And Gideon went up by the way of them that dwelt in tents on the east of Nobah and Jogbehah, and stroke the host; for the host was secure.

9ਇਸ ਲਈ ਉਸਨੇ ਪਨੂਏਲ ਦੇ ਲੋਕਾਂ ਨੂੰ ਕਿਹਾ, “ਜਦੋਂ ਮੈਂ ਜਿੱਤ ਕੇ ਵਾਪਸ ਆਵਾਂਗਾ, ਮੈਂ ਇਸ ਬੁਰਜ ਨੂੰ ਢਾਹ ਦਿਆਂਗਾ।”

10ਹੁਣ ਜ਼ਬਾਹ ਅਤੇ ਜ਼ਲਮੁੰਨਾ ਲਗਭਗ ਪੰਦਰਾਂ ਹਜ਼ਾਰ ਆਦਮੀਆਂ ਦੀ ਇੱਕ ਫ਼ੌਜ ਨਾਲ ਕਾਰਕੋਰ ਵਿੱਚ ਸਨ, ਜੋ ਸਾਰੇ ਪੂਰਬੀ ਲੋਕਾਂ ਦੀਆਂ ਫ਼ੌਜਾਂ ਵਿੱਚੋਂ ਬਚੇ ਸਨ। ਇੱਕ ਲੱਖ ਵੀਹ ਹਜ਼ਾਰ ਤਲਵਾਰਧਾਰੀ ਮਾਰੇ ਗਏ ਸਨ।

11ਗਿਦਾਊਨ ਨੋਬਾਹ ਅਤੇ ਯਾਗਬਹਾਹ ਦੇ ਪੂਰਬ ਵੱਲ ਤੰਬੂਆਂ ਵਿੱਚ ਰਹਿਣ ਵਾਲਿਆਂ ਦੇ ਰਸਤੇ ਤੋਂ ਚੜ੍ਹਾਈ ਕਰ ਕੇ ਉਸ ਫੌਜ ਨੂੰ ਮਾਰਿਆ, ਜਿਸ ਸਮੇਂ ਉਹ ਬੇਫਿਕਰ ਸਨ।

12ਮਿਦਯਾਨ ਦੇ ਦੋ ਰਾਜੇ ਜ਼ਬਾਹ ਅਤੇ ਜ਼ਲਮੁੰਨਾ ਭੱਜ ਗਏ, ਪਰ ਉਸਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਸਾਰੀ ਸੈਨਾ ਨੂੰ ਭਜਾ ਕੇ ਉਨ੍ਹਾਂ ਨੂੰ ਫੜ੍ਹ ਲਿਆ।

13ਫਿਰ ਯੋਆਸ਼ ਦਾ ਪੁੱਤਰ ਗਿਦਾਊਨ ਹੇਰਸ ਦੀ ਚੜ੍ਹਾਈ ਤੋਂ ਲੜਾਈ ਵਿੱਚੋਂ ਵਾਪਸ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.