ਨਿਆਈਂ 8

ਅਤੇ ਫਿਰ ਵੀ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਤੁਹਾਡੇ ਵਿੱਚੋਂ ਹਰ ਇੱਕ ਨੂੰ ਬੇਨਤੀ ਹੈ ਕਿ ਮੈਨੂੰ ਆਪਣੀ ਲੁੱਟ ਵਿੱਚੋਂ ਇੱਕ-ਇੱਕ ਮੁੰਦਰੀ ਦੇ ਦਿਓ।” (ਇਸਮਾਏਲੀ ਲੋਕ ਸੋਨੇ ਦੀਆਂ ਵਾਲੀਆਂ ਪਹਿਨਦੇ ਸਨ।)

Judges 8:24 (UKJV) And Gideon said unto them, I would desire a request of you, that all of you would give me every man the earrings of his prey. (For they had golden earrings, because they were Ishmaelites.)

22ਇਸਰਾਏਲੀਆਂ ਨੇ ਗਿਦਾਊਨ ਨੂੰ ਆਖਿਆ, “ਸਾਡੇ ਉੱਤੇ ਰਾਜ ਕਰ ਤੂੰ, ਤੇਰਾ ਪੁੱਤਰ ਅਤੇ ਤੇਰਾ ਪੋਤਰਾ ਵੀ ਕਿਉਂਕਿ ਤੂੰ ਸਾਨੂੰ ਮਿਦਯਾਨ ਦੇ ਹੱਥੋਂ ਬਚਾਇਆ ਹੈ।”

23ਪਰ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਡੇ ਉੱਤੇ ਰਾਜ ਨਹੀਂ ਕਰਾਂਗਾ ਅਤੇ ਨਾ ਹੀ ਮੇਰਾ ਪੁੱਤਰ ਤੁਹਾਡੇ ਉੱਤੇ ਰਾਜ ਕਰੇਗਾ। ਯਾਹਵੇਹ ਤੁਹਾਡੇ ਉੱਤੇ ਰਾਜ ਕਰੇਗਾ।”

24ਅਤੇ ਫਿਰ ਵੀ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਤੁਹਾਡੇ ਵਿੱਚੋਂ ਹਰ ਇੱਕ ਨੂੰ ਬੇਨਤੀ ਹੈ ਕਿ ਮੈਨੂੰ ਆਪਣੀ ਲੁੱਟ ਵਿੱਚੋਂ ਇੱਕ-ਇੱਕ ਮੁੰਦਰੀ ਦੇ ਦਿਓ।” (ਇਸਮਾਏਲੀ ਲੋਕ ਸੋਨੇ ਦੀਆਂ ਵਾਲੀਆਂ ਪਹਿਨਦੇ ਸਨ।)

25ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਉਨ੍ਹਾਂ ਨੂੰ ਦੇਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ।” ਇਸ ਲਈ ਉਨ੍ਹਾਂ ਨੇ ਇੱਕ ਕੱਪੜਾ ਵਿਛਾ ਦਿੱਤਾ ਅਤੇ ਉਨ੍ਹਾਂ ਵਿੱਚੋਂ ਹਰੇਕ ਨੇ ਆਪਣੀ ਲੁੱਟ ਵਿੱਚੋਂ ਇੱਕ ਅੰਗੂਠੀ ਉਸ ਵਿੱਚ ਸੁੱਟ ਦਿੱਤੀ।

26ਜਦੋਂ ਇਨ੍ਹਾਂ ਸੋਨੇ ਦੀਆਂ ਵਾਲੀਆਂ ਦਾ ਵਜ਼ਨ ਕੀਤਾ ਤਾਂ ਇਨ੍ਹਾਂ ਦਾ ਵਜ਼ਨ ਉਹ ਸਤਾਰਾਂ ਸੌ ਸ਼ੈਕੇਲ ਸੀ। ਇਹ ਚੰਦਰਮਾ ਦੇ ਹਾਰਾਂ, ਕੰਨਾਂ ਦੀਆਂ ਵਾਲੀਆਂ, ਮਿਦਯਾਨੀ ਰਾਜਿਆਂ ਦੁਆਰਾ ਪਹਿਨੇ ਜਾਮਨੀ ਕੱਪੜੇ ਅਤੇ ਲੁੱਟ ਵਿੱਚ ਪਾਏ ਗਏ ਊਠਾਂ ਦੇ ਹਾਰਾਂ ਤੋਂ ਇਲਾਵਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.