ਨਿਆਈਂ 8

ਜਦੋਂ ਇਨ੍ਹਾਂ ਸੋਨੇ ਦੀਆਂ ਵਾਲੀਆਂ ਦਾ ਵਜ਼ਨ ਕੀਤਾ ਤਾਂ ਇਨ੍ਹਾਂ ਦਾ ਵਜ਼ਨ ਉਹ ਸਤਾਰਾਂ ਸੌ ਸ਼ੈਕੇਲ ਸੀ। ਇਹ ਚੰਦਰਮਾ ਦੇ ਹਾਰਾਂ, ਕੰਨਾਂ ਦੀਆਂ ਵਾਲੀਆਂ, ਮਿਦਯਾਨੀ ਰਾਜਿਆਂ ਦੁਆਰਾ ਪਹਿਨੇ ਜਾਮਨੀ ਕੱਪੜੇ ਅਤੇ ਲੁੱਟ ਵਿੱਚ ਪਾਏ ਗਏ ਊਠਾਂ ਦੇ ਹਾਰਾਂ ਤੋਂ ਇਲਾਵਾ ਸੀ।

Judges 8:26 (UKJV) And the weight of the golden earrings that he requested was a thousand and seven hundred shekels of gold; beside ornaments, and collars, and purple raiment that was on the kings of Midian, and beside the chains that were about their camels' necks.

24ਅਤੇ ਫਿਰ ਵੀ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਤੁਹਾਡੇ ਵਿੱਚੋਂ ਹਰ ਇੱਕ ਨੂੰ ਬੇਨਤੀ ਹੈ ਕਿ ਮੈਨੂੰ ਆਪਣੀ ਲੁੱਟ ਵਿੱਚੋਂ ਇੱਕ-ਇੱਕ ਮੁੰਦਰੀ ਦੇ ਦਿਓ।” (ਇਸਮਾਏਲੀ ਲੋਕ ਸੋਨੇ ਦੀਆਂ ਵਾਲੀਆਂ ਪਹਿਨਦੇ ਸਨ।)

25ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਉਨ੍ਹਾਂ ਨੂੰ ਦੇਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ।” ਇਸ ਲਈ ਉਨ੍ਹਾਂ ਨੇ ਇੱਕ ਕੱਪੜਾ ਵਿਛਾ ਦਿੱਤਾ ਅਤੇ ਉਨ੍ਹਾਂ ਵਿੱਚੋਂ ਹਰੇਕ ਨੇ ਆਪਣੀ ਲੁੱਟ ਵਿੱਚੋਂ ਇੱਕ ਅੰਗੂਠੀ ਉਸ ਵਿੱਚ ਸੁੱਟ ਦਿੱਤੀ।

26ਜਦੋਂ ਇਨ੍ਹਾਂ ਸੋਨੇ ਦੀਆਂ ਵਾਲੀਆਂ ਦਾ ਵਜ਼ਨ ਕੀਤਾ ਤਾਂ ਇਨ੍ਹਾਂ ਦਾ ਵਜ਼ਨ ਉਹ ਸਤਾਰਾਂ ਸੌ ਸ਼ੈਕੇਲ ਸੀ। ਇਹ ਚੰਦਰਮਾ ਦੇ ਹਾਰਾਂ, ਕੰਨਾਂ ਦੀਆਂ ਵਾਲੀਆਂ, ਮਿਦਯਾਨੀ ਰਾਜਿਆਂ ਦੁਆਰਾ ਪਹਿਨੇ ਜਾਮਨੀ ਕੱਪੜੇ ਅਤੇ ਲੁੱਟ ਵਿੱਚ ਪਾਏ ਗਏ ਊਠਾਂ ਦੇ ਹਾਰਾਂ ਤੋਂ ਇਲਾਵਾ ਸੀ।

27ਗਿਦਾਊਨ ਨੇ ਸੋਨੇ ਨੂੰ ਇੱਕ ਏਫ਼ੋਦ ਵਿੱਚ ਬਣਾਇਆ, ਆਪਣੇ ਸ਼ਹਿਰ ਆਫ਼ਰਾਹ ਵਿੱਚ ਉਸ ਨੂੰ ਰੱਖਿਆ, ਅਤੇ ਉੱਥੇ ਸਾਰੇ ਇਸਰਾਏਲੀ ਵਿਭਚਾਰੀਆਂ ਵਾਂਗੂੰ ਉਸ ਦੇ ਪਿੱਛੇ ਲੱਗ ਪਏ, ਅਤੇ ਇਹ ਗਿਦਾਊਨ ਅਤੇ ਉਸ ਦੇ ਪਰਿਵਾਰ ਲਈ ਇੱਕ ਫੰਦਾ ਬਣ ਗਿਆ।

28ਇਸ ਤਰ੍ਹਾਂ ਮਿਦਯਾਨ ਇਸਰਾਏਲੀਆਂ ਦੇ ਸਾਹਮਣੇ ਅਧੀਨ ਹੋ ਗਏ ਅਤੇ ਦੁਬਾਰਾ ਆਪਣਾ ਸਿਰ ਨਹੀਂ ਚੁੱਕ ਸਕੇ। ਗਿਦਾਊਨ ਦੇ ਜੀਵਨ ਕਾਲ ਦੌਰਾਨ, ਦੇਸ਼ ਵਿੱਚ ਚਾਲੀ ਸਾਲ ਸ਼ਾਂਤੀ ਰਹੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.