ਨਿਆਈਂ 8

ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਉਨ੍ਹਾਂ ਨੂੰ ਦੇਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ।” ਇਸ ਲਈ ਉਨ੍ਹਾਂ ਨੇ ਇੱਕ ਕੱਪੜਾ ਵਿਛਾ ਦਿੱਤਾ ਅਤੇ ਉਨ੍ਹਾਂ ਵਿੱਚੋਂ ਹਰੇਕ ਨੇ ਆਪਣੀ ਲੁੱਟ ਵਿੱਚੋਂ ਇੱਕ ਅੰਗੂਠੀ ਉਸ ਵਿੱਚ ਸੁੱਟ ਦਿੱਤੀ।

Judges 8:25 (UKJV) And they answered, We will willingly give them. And they spread a garment, and did cast therein every man the earrings of his prey.

23ਪਰ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਡੇ ਉੱਤੇ ਰਾਜ ਨਹੀਂ ਕਰਾਂਗਾ ਅਤੇ ਨਾ ਹੀ ਮੇਰਾ ਪੁੱਤਰ ਤੁਹਾਡੇ ਉੱਤੇ ਰਾਜ ਕਰੇਗਾ। ਯਾਹਵੇਹ ਤੁਹਾਡੇ ਉੱਤੇ ਰਾਜ ਕਰੇਗਾ।”

24ਅਤੇ ਫਿਰ ਵੀ ਗਿਦਾਊਨ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਤੁਹਾਡੇ ਵਿੱਚੋਂ ਹਰ ਇੱਕ ਨੂੰ ਬੇਨਤੀ ਹੈ ਕਿ ਮੈਨੂੰ ਆਪਣੀ ਲੁੱਟ ਵਿੱਚੋਂ ਇੱਕ-ਇੱਕ ਮੁੰਦਰੀ ਦੇ ਦਿਓ।” (ਇਸਮਾਏਲੀ ਲੋਕ ਸੋਨੇ ਦੀਆਂ ਵਾਲੀਆਂ ਪਹਿਨਦੇ ਸਨ।)

25ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਉਨ੍ਹਾਂ ਨੂੰ ਦੇਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ।” ਇਸ ਲਈ ਉਨ੍ਹਾਂ ਨੇ ਇੱਕ ਕੱਪੜਾ ਵਿਛਾ ਦਿੱਤਾ ਅਤੇ ਉਨ੍ਹਾਂ ਵਿੱਚੋਂ ਹਰੇਕ ਨੇ ਆਪਣੀ ਲੁੱਟ ਵਿੱਚੋਂ ਇੱਕ ਅੰਗੂਠੀ ਉਸ ਵਿੱਚ ਸੁੱਟ ਦਿੱਤੀ।

26ਜਦੋਂ ਇਨ੍ਹਾਂ ਸੋਨੇ ਦੀਆਂ ਵਾਲੀਆਂ ਦਾ ਵਜ਼ਨ ਕੀਤਾ ਤਾਂ ਇਨ੍ਹਾਂ ਦਾ ਵਜ਼ਨ ਉਹ ਸਤਾਰਾਂ ਸੌ ਸ਼ੈਕੇਲ ਸੀ। ਇਹ ਚੰਦਰਮਾ ਦੇ ਹਾਰਾਂ, ਕੰਨਾਂ ਦੀਆਂ ਵਾਲੀਆਂ, ਮਿਦਯਾਨੀ ਰਾਜਿਆਂ ਦੁਆਰਾ ਪਹਿਨੇ ਜਾਮਨੀ ਕੱਪੜੇ ਅਤੇ ਲੁੱਟ ਵਿੱਚ ਪਾਏ ਗਏ ਊਠਾਂ ਦੇ ਹਾਰਾਂ ਤੋਂ ਇਲਾਵਾ ਸੀ।

27ਗਿਦਾਊਨ ਨੇ ਸੋਨੇ ਨੂੰ ਇੱਕ ਏਫ਼ੋਦ ਵਿੱਚ ਬਣਾਇਆ, ਆਪਣੇ ਸ਼ਹਿਰ ਆਫ਼ਰਾਹ ਵਿੱਚ ਉਸ ਨੂੰ ਰੱਖਿਆ, ਅਤੇ ਉੱਥੇ ਸਾਰੇ ਇਸਰਾਏਲੀ ਵਿਭਚਾਰੀਆਂ ਵਾਂਗੂੰ ਉਸ ਦੇ ਪਿੱਛੇ ਲੱਗ ਪਏ, ਅਤੇ ਇਹ ਗਿਦਾਊਨ ਅਤੇ ਉਸ ਦੇ ਪਰਿਵਾਰ ਲਈ ਇੱਕ ਫੰਦਾ ਬਣ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.