31ਉਸਦੀ ਰਖੇਲ, ਜੋ ਸ਼ੇਕੇਮ ਵਿੱਚ ਰਹਿੰਦੀ ਸੀ, ਉਸ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਮ ਉਸਨੇ ਅਬੀਮੇਲੇਕ ਰੱਖਿਆ।
32ਯੋਆਸ਼ ਦਾ ਪੁੱਤਰ ਗਿਦਾਊਨ ਬੁਢਾਪੇ ਵਿੱਚ ਮਰ ਗਿਆ ਅਤੇ ਪਿਤਾ ਦੀ ਕਬਰ ਵਿੱਚ ਜੋ ਅਬੀਅਜ਼ਰੀਆਂ ਦੇ ਆਫ਼ਰਾਹ ਵਿੱਚ ਸੀ, ਦਫ਼ਨਾਇਆ ਗਿਆ।
33ਜਿਵੇਂ ਹੀ ਗਿਦਾਊਨ ਦੀ ਮੌਤ ਹੋਈ ਸੀ, ਇਸਰਾਏਲੀ ਮੁੜ ਗਏ ਅਤੇ ਬਆਲ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ।
34ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਚੇਤੇ ਨਾ ਕੀਤਾ ਜਿਸ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਚਾਰ-ਚੁਫੇਰੇ ਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਛੁਡਾਇਆ ਸੀ।
35ਅਸਲ ਵਿੱਚ, ਉਨ੍ਹਾਂ ਨੇ ਗਿਦਾਊਨ ਦੇ ਘਰਾਣੇ ਯਰੁੱਬਆਲ ਉੱਤੇ ਵੀ ਦਿਆਲਤਾ ਨਹੀਂ ਦਿਖਾਈ ਸੀ, ਹਾਲਾਂਕਿ ਗਿਦਾਊਨ ਨੇ ਇਸਰਾਏਲ ਉੱਤੇ ਬਹੁਤ ਸਾਰੀਆਂ ਮਿਹਰਬਾਨੀਆਂ ਕੀਤੀਆਂ ਸਨ।