ਨਿਆਈਂ 8

ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਚੇਤੇ ਨਾ ਕੀਤਾ ਜਿਸ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਚਾਰ-ਚੁਫੇਰੇ ਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਛੁਡਾਇਆ ਸੀ।

Judges 8:34 (UKJV) And the children of Israel remembered not the LORD their God, who had delivered them out of the hands of all their enemies on every side:

32ਯੋਆਸ਼ ਦਾ ਪੁੱਤਰ ਗਿਦਾਊਨ ਬੁਢਾਪੇ ਵਿੱਚ ਮਰ ਗਿਆ ਅਤੇ ਪਿਤਾ ਦੀ ਕਬਰ ਵਿੱਚ ਜੋ ਅਬੀਅਜ਼ਰੀਆਂ ਦੇ ਆਫ਼ਰਾਹ ਵਿੱਚ ਸੀ, ਦਫ਼ਨਾਇਆ ਗਿਆ।

33ਜਿਵੇਂ ਹੀ ਗਿਦਾਊਨ ਦੀ ਮੌਤ ਹੋਈ ਸੀ, ਇਸਰਾਏਲੀ ਮੁੜ ਗਏ ਅਤੇ ਬਆਲ ਦੇ ਪਿੱਛੇ ਲੱਗ ਕੇ ਵਿਭਚਾਰੀ ਹੋਏ ਅਤੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ।

34ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਚੇਤੇ ਨਾ ਕੀਤਾ ਜਿਸ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਚਾਰ-ਚੁਫੇਰੇ ਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਛੁਡਾਇਆ ਸੀ।

35ਅਸਲ ਵਿੱਚ, ਉਨ੍ਹਾਂ ਨੇ ਗਿਦਾਊਨ ਦੇ ਘਰਾਣੇ ਯਰੁੱਬਆਲ ਉੱਤੇ ਵੀ ਦਿਆਲਤਾ ਨਹੀਂ ਦਿਖਾਈ ਸੀ, ਹਾਲਾਂਕਿ ਗਿਦਾਊਨ ਨੇ ਇਸਰਾਏਲ ਉੱਤੇ ਬਹੁਤ ਸਾਰੀਆਂ ਮਿਹਰਬਾਨੀਆਂ ਕੀਤੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.