ਨਿਆਈਂ 9

“ਸ਼ੇਕੇਮ ਦੇ ਸਾਰੇ ਨਿਵਾਸੀਆਂ ਨੂੰ ਪੁੱਛੋ, ‘ਤੁਹਾਡੇ ਲਈ ਕਿਹੜਾ ਚੰਗਾ ਹੈ: ਯਰੁੱਬਆਲ ਦੇ ਸੱਤਰ ਪੁੱਤਰ ਤੁਹਾਡੇ ਉੱਤੇ ਰਾਜ ਕਰਨ, ਜਾਂ ਸਿਰਫ ਇੱਕ ਆਦਮੀ?’ ਯਾਦ ਰੱਖੋ, ਮੈਂ ਤੁਹਾਡੇ ਹੀ ਘਰਾਣੇ ਦਾ ਹਾਂ।”

Judges 9:2 (UKJV) Speak, I pray you, in the ears of all the men of Shechem, Whether is better for you, either that all the sons of Jerubbaal, which are threescore and ten persons, reign over you, or that one reign over you? remember also that I am your bone and your flesh.

1ਯਰੁੱਬਆਲ ਦਾ ਪੁੱਤਰ ਅਬੀਮੇਲੇਕ ਸ਼ੇਕੇਮ ਵਿੱਚ ਆਪਣਿਆ ਮਾਮਿਆ ਕੋਲ ਜਾ ਕੇ ਉਨ੍ਹਾਂ ਦੇ ਸਾਰੇ ਘਰਾਣੇ ਨੂੰ ਕਹਿਣ ਲੱਗਾ,

2“ਸ਼ੇਕੇਮ ਦੇ ਸਾਰੇ ਨਿਵਾਸੀਆਂ ਨੂੰ ਪੁੱਛੋ, ‘ਤੁਹਾਡੇ ਲਈ ਕਿਹੜਾ ਚੰਗਾ ਹੈ: ਯਰੁੱਬਆਲ ਦੇ ਸੱਤਰ ਪੁੱਤਰ ਤੁਹਾਡੇ ਉੱਤੇ ਰਾਜ ਕਰਨ, ਜਾਂ ਸਿਰਫ ਇੱਕ ਆਦਮੀ?’ ਯਾਦ ਰੱਖੋ, ਮੈਂ ਤੁਹਾਡੇ ਹੀ ਘਰਾਣੇ ਦਾ ਹਾਂ।”

3ਜਦੋਂ ਅਬੀਮੇਲੇਕ ਮਾਮਿਆਂ ਨੇ ਸ਼ੇਕੇਮ ਦੇ ਸਾਰੇ ਲੋਕਾਂ ਨੂੰ ਇਹ ਸਭ ਕੁਝ ਦੁਹਰਾਇਆ, ਤਾਂ ਉਹ ਅਬੀਮੇਲੇਕ ਦੇ ਪਿੱਛੇ ਚੱਲਣ ਲਈ ਤਿਆਰ ਸਨ, ਕਿਉਂਕਿ ਉਨ੍ਹਾਂ ਨੇ ਕਿਹਾ, “ਇਹ ਸਾਡਾ ਰਿਸ਼ਤੇਦਾਰ ਹੈ।”

4ਉਨ੍ਹਾਂ ਨੇ ਉਸ ਨੂੰ ਬਆਲ ਬਰੀਤ ਦੇ ਮੰਦਰ ਵਿੱਚੋਂ ਚਾਂਦੀ ਦੇ ਸੱਤਰ ਤੋਲੇ ਕੱਢ ਦਿੱਤੇ, ਅਤੇ ਉਸ ਦੇ ਨਾਲ ਅਬੀਮੇਲੇਕ ਨੇ ਗੁੰਡੇ ਅਤੇ ਲੁੱਚੇ ਲੋਕ ਰੱਖੇ ਜੋ ਉਸ ਦੇ ਪਿੱਛੇ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.