ਨਿਆਈਂ 9

ਅਬੀਮੇਲੇਕ ਅਤੇ ਉਸਦੇ ਨਾਲ ਦੇ ਦਲ ਸ਼ਹਿਰ ਦੇ ਪ੍ਰਵੇਸ਼ ਫਾਟਕ ਉੱਤੇ ਜਾ ਪਹੁੰਚੇ। ਫਿਰ ਟੋਲੀਆਂ ਨੇ ਮੈਦਾਨ ਵਿੱਚ ਬੈਠੇ ਲੋਕਾਂ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਮਾਰ ਦਿੱਤਾ।

Judges 9:44 (UKJV) And Abimelech, and the company that was with him, rushed forward, and stood in the entering of the gate of the city: and the two other companies ran upon all the people that were in the fields, and slew them.

42ਅਗਲੇ ਦਿਨ ਸ਼ਕਮ ਦੇ ਲੋਕ ਮੈਦਾਨ ਵਿੱਚ ਨਿੱਕਲ ਗਏ ਅਤੇ ਅਬੀਮੇਲੇਕ ਨੂੰ ਇਹ ਖ਼ਬਰ ਦਿੱਤੀ ਗਈ।

43ਇਸ ਲਈ ਉਸਨੇ ਆਪਣੇ ਆਦਮੀਆਂ ਨੂੰ ਲੈ ਕੇ, ਉਨ੍ਹਾਂ ਨੂੰ ਤਿੰਨ ਦਲਾਂ ਵਿੱਚ ਵੰਡਿਆ ਅਤੇ ਮੈਦਾਨ ਵਿੱਚ ਘਾਤ ਲਗਾ ਕੇ ਬੈਠ ਗਿਆ। ਜਦੋਂ ਉਸਨੇ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਆਉਂਦੇ ਦੇਖਿਆ, ਤਾਂ ਉਨ੍ਹਾਂ ਤੇ ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਲਿਆ।

44ਅਬੀਮੇਲੇਕ ਅਤੇ ਉਸਦੇ ਨਾਲ ਦੇ ਦਲ ਸ਼ਹਿਰ ਦੇ ਪ੍ਰਵੇਸ਼ ਫਾਟਕ ਉੱਤੇ ਜਾ ਪਹੁੰਚੇ। ਫਿਰ ਟੋਲੀਆਂ ਨੇ ਮੈਦਾਨ ਵਿੱਚ ਬੈਠੇ ਲੋਕਾਂ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਮਾਰ ਦਿੱਤਾ।

45ਉਸ ਪੂਰੇ ਦਿਨ ਅਬੀਮੇਲੇਕ ਨੇ ਸ਼ਹਿਰ ਉੱਤੇ ਆਪਣਾ ਹਮਲਾ ਉਦੋਂ ਤੱਕ ਕੀਤਾ ਜਦੋਂ ਤੱਕ ਉਸਨੇ ਸ਼ਹਿਰ ਉੱਤੇ ਕਬਜ਼ਾ ਨਹੀਂ ਕਰ ਲਿਆ ਅਤੇ ਇਸਦੇ ਲੋਕਾਂ ਨੂੰ ਮਾਰ ਦਿੱਤਾ। ਫਿਰ ਉਸਨੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਉਸਦੇ ਉੱਪਰ ਲੂਣ ਖਿਲਾਰ ਦਿੱਤਾ।

46ਇਹ ਸੁਣ ਕੇ, ਸ਼ਕਮ ਦੇ ਬੁਰਜ ਵਿੱਚ ਰਹਿਣ ਵਾਲੇ ਲੋਕ ਅਲ-ਬੇਰੀਥ ਦੇ ਮੰਦਰ ਦੇ ਗੜ੍ਹ ਵਿੱਚ ਵੜ੍ਹ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.