44ਅਬੀਮੇਲੇਕ ਅਤੇ ਉਸਦੇ ਨਾਲ ਦੇ ਦਲ ਸ਼ਹਿਰ ਦੇ ਪ੍ਰਵੇਸ਼ ਫਾਟਕ ਉੱਤੇ ਜਾ ਪਹੁੰਚੇ। ਫਿਰ ਟੋਲੀਆਂ ਨੇ ਮੈਦਾਨ ਵਿੱਚ ਬੈਠੇ ਲੋਕਾਂ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਮਾਰ ਦਿੱਤਾ।
45ਉਸ ਪੂਰੇ ਦਿਨ ਅਬੀਮੇਲੇਕ ਨੇ ਸ਼ਹਿਰ ਉੱਤੇ ਆਪਣਾ ਹਮਲਾ ਉਦੋਂ ਤੱਕ ਕੀਤਾ ਜਦੋਂ ਤੱਕ ਉਸਨੇ ਸ਼ਹਿਰ ਉੱਤੇ ਕਬਜ਼ਾ ਨਹੀਂ ਕਰ ਲਿਆ ਅਤੇ ਇਸਦੇ ਲੋਕਾਂ ਨੂੰ ਮਾਰ ਦਿੱਤਾ। ਫਿਰ ਉਸਨੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਉਸਦੇ ਉੱਪਰ ਲੂਣ ਖਿਲਾਰ ਦਿੱਤਾ।
46ਇਹ ਸੁਣ ਕੇ, ਸ਼ਕਮ ਦੇ ਬੁਰਜ ਵਿੱਚ ਰਹਿਣ ਵਾਲੇ ਲੋਕ ਅਲ-ਬੇਰੀਥ ਦੇ ਮੰਦਰ ਦੇ ਗੜ੍ਹ ਵਿੱਚ ਵੜ੍ਹ ਗਏ।
47ਜਦੋਂ ਅਬੀਮੇਲੇਕ ਨੇ ਸੁਣਿਆ ਕਿ ਉਹ ਉੱਥੇ ਇਕੱਠੇ ਹੋਏ ਹਨ,
48ਤਾਂ ਅਬੀਮੇਲੇਕ ਅਤੇ ਉਸਦੇ ਸਾਰੇ ਆਦਮੀ ਜ਼ਾਲਮੋਨ ਪਹਾੜ ਉੱਤੇ ਗਏ। ਉਸਨੇ ਇੱਕ ਕੁਹਾੜਾ ਲਿਆ ਅਤੇ ਕੁਝ ਟਹਿਣੀਆਂ ਕੱਟ ਦਿੱਤੀਆਂ, ਜੋ ਉਸਨੇ ਆਪਣੇ ਮੋਢਿਆਂ ਤੇ ਚੁੱਕ ਲਈਆਂ। ਉਸਨੇ ਆਪਣੇ ਨਾਲ ਦੇ ਬੰਦਿਆਂ ਨੂੰ ਹੁਕਮ ਦਿੱਤਾ, “ਛੇਤੀ ਉਹੀ ਕਰੋ ਜੋ ਤੁਸੀਂ ਮੈਨੂੰ ਕਰਦੇ ਦੇਖਿਆ ਹੈ!”