ਵਿਰਲਾਪ 1

“ਤੁਸੀਂ ਸਾਰੇ ਜਿਹੜੇ ਲੰਘਦੇ ਹੋ, ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ? ਆਲੇ-ਦੁਆਲੇ ਦੇਖੋ ਅਤੇ ਧਿਆਨ ਦਿਓ। ਕੀ ਮੇਰੇ ਦੁੱਖ ਵਰਗਾ ਕੋਈ ਹੋਰ ਦੁੱਖ ਹੈ ਜੋ ਮੇਰੇ ਉੱਤੇ ਆਇਆ, ਜੋ ਯਾਹਵੇਹ ਨੇ ਆਪਣੇ ਭਿਆਨਕ ਕ੍ਰੋਧ ਦੇ ਦਿਨ ਮੇਰੇ ਉੱਤੇ ਲਿਆਇਆ?

Lamentations 1:12 (UKJV) Is it nothing to you, all you that pass by? behold, and see if there be any sorrow like unto my sorrow, which is done unto me, wherewith the LORD has afflicted me in the day of his fierce anger.

10ਦੁਸ਼ਮਣ ਨੇ ਆਪਣਾ ਹੱਥ ਉਸ ਦੇ ਸਾਰੇ ਖਜ਼ਾਨਿਆਂ ਉੱਤੇ ਵਧਾਇਆ; ਉਸਨੇ ਮੂਰਤੀ-ਪੂਜਕ ਕੌਮਾਂ ਨੂੰ ਉਸ ਦੇ ਪਵਿੱਤਰ ਸਥਾਨ ਵਿੱਚ ਦਾਖਲ ਹੁੰਦੇ ਵੇਖਿਆ ਜਿਨ੍ਹਾਂ ਨੂੰ ਤੁਸੀਂ ਆਪਣੀ ਸਭਾ ਵਿੱਚ ਦਾਖਲ ਹੋਣ ਤੋਂ ਮਨ੍ਹਾ ਕੀਤਾ ਸੀ।

11ਉਹ ਦੇ ਸਾਰੇ ਲੋਕ ਹਾਉਂਕੇ ਭਰਦੇ ਹਨ, ਉਹ ਰੋਟੀ ਦੀ ਭਾਲ ਕਰਦੇ ਹਨ, ਉਹਨਾਂ ਨੇ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਭੋਜਨ ਲਈ ਆਪਣੇ ਖਜ਼ਾਨਿਆਂ ਨੂੰ ਵੇਚਿਆ। “ਹੇ ਯਾਹਵੇਹ! ਵੇਖੋ ਅਤੇ ਵਿਚਾਰ ਕਰ, ਕਿਉਂਕਿ ਮੈਂ ਤੁੱਛ ਹੋ ਗਈ ਹਾਂ।”

12“ਤੁਸੀਂ ਸਾਰੇ ਜਿਹੜੇ ਲੰਘਦੇ ਹੋ, ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ? ਆਲੇ-ਦੁਆਲੇ ਦੇਖੋ ਅਤੇ ਧਿਆਨ ਦਿਓ। ਕੀ ਮੇਰੇ ਦੁੱਖ ਵਰਗਾ ਕੋਈ ਹੋਰ ਦੁੱਖ ਹੈ ਜੋ ਮੇਰੇ ਉੱਤੇ ਆਇਆ, ਜੋ ਯਾਹਵੇਹ ਨੇ ਆਪਣੇ ਭਿਆਨਕ ਕ੍ਰੋਧ ਦੇ ਦਿਨ ਮੇਰੇ ਉੱਤੇ ਲਿਆਇਆ?

13“ਉਚਿਆਈ ਤੋਂ ਉਸਨੇ ਅੱਗ ਭੇਜੀ, ਮੇਰੀਆਂ ਹੱਡੀਆਂ ਵਿੱਚ ਸੁੱਟ ਦਿੱਤੀ। ਉਸ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆ ਅਤੇ ਮੈਨੂੰ ਮੋੜ ਦਿੱਤਾ। ਉਸ ਨੇ ਮੈਨੂੰ ਉਜਾੜ ਦਿੱਤਾ, ਮੈਂ ਸਾਰਾ ਦਿਨ ਰੋਗ ਨਾਲ ਨਿਰਬਲ ਰਹਿੰਦੀ ਹਾਂ।

14“ਮੇਰੇ ਪਾਪ ਨੇ ਮੇਰੇ ਲਈ ਜੂਲੇ ਬਣਾ ਦਿੱਤਾ ਹੈ; ਉਸ ਦੇ ਹੱਥਾਂ ਨਾਲ ਇਕੱਠੇ ਬੰਨੇ ਹੋਏ ਹਨ। ਉਹ ਮੇਰੀ ਗਰਦਨ ਉੱਤੇ ਟੰਗ ਦਿੱਤੇ ਗਏ ਹਨ, ਅਤੇ ਯਾਹਵੇਹ ਨੇ ਮੇਰੀ ਤਾਕਤ ਨੂੰ ਛੁਪਾਇਆ ਹੈ। ਉਸ ਨੇ ਮੈਨੂੰ ਉਹਨਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ ਜਿਨ੍ਹਾਂ ਦਾ ਮੈਂ ਸਾਹਮਣਾ ਨਹੀਂ ਕਰ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.