ਵਿਰਲਾਪ 1

ਦੁਸ਼ਮਣ ਨੇ ਆਪਣਾ ਹੱਥ ਉਸ ਦੇ ਸਾਰੇ ਖਜ਼ਾਨਿਆਂ ਉੱਤੇ ਵਧਾਇਆ; ਉਸਨੇ ਮੂਰਤੀ-ਪੂਜਕ ਕੌਮਾਂ ਨੂੰ ਉਸ ਦੇ ਪਵਿੱਤਰ ਸਥਾਨ ਵਿੱਚ ਦਾਖਲ ਹੁੰਦੇ ਵੇਖਿਆ ਜਿਨ੍ਹਾਂ ਨੂੰ ਤੁਸੀਂ ਆਪਣੀ ਸਭਾ ਵਿੱਚ ਦਾਖਲ ਹੋਣ ਤੋਂ ਮਨ੍ਹਾ ਕੀਤਾ ਸੀ।

Lamentations 1:10 (UKJV) The adversary has spread out his hand upon all her pleasant things: for she has seen that the heathen entered into her sanctuary, whom you did command that they should not enter into your congregation.

8ਯੇਰੂਸ਼ਲੇਮ ਨੇ ਵੱਡਾ ਪਾਪ ਕੀਤਾ ਹੈ ਅਤੇ ਇਸ ਤਰ੍ਹਾਂ ਉਹ ਅਸ਼ੁੱਧ ਹੋ ਗਈ। ਜਿਨ੍ਹਾਂ ਨੇ ਉਸ ਦਾ ਆਦਰ ਕੀਤਾ ਉਹ ਉਸ ਨੂੰ ਤੁੱਛ ਸਮਝਦੇ ਹਨ, ਕਿਉਂਕਿ ਉਹਨਾਂ ਸਾਰਿਆਂ ਨੇ ਉਸ ਨੂੰ ਨੰਗੀ ਵੇਖਿਆ ਹੈ। ਉਹ ਆਪ ਹਾਉਂਕੇ ਭਰਦੀ ਹੈ, ਅਤੇ ਮੂੰਹ ਮੋੜ ਲੈਂਦੀ ਹੈ।

9ਉਸ ਦੀ ਗੰਦਗੀ ਉਸ ਦੇ ਕੱਪੜਿਆਂ ਨਾਲ ਚਿਪਕ ਗਈ ਸੀ; ਉਸ ਨੇ ਆਪਣੇ ਭਵਿੱਖ ਬਾਰੇ ਨਹੀਂ ਸੋਚਿਆ। ਉਸਦਾ ਖਤਮ ਹੋਣਾ ਹੈਰਾਨ ਕਰਨ ਵਾਲਾ ਸੀ; ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ। “ਹੇ ਯਾਹਵੇਹ! ਮੇਰੀ ਮੁਸੀਬਤ ਨੂੰ ਵੇਖ, ਕਿਉਂਕਿ ਦੁਸ਼ਮਣ ਨੇ ਜਿੱਤ ਪ੍ਰਾਪਤ ਕੀਤੀ ਹੈ।”

10ਦੁਸ਼ਮਣ ਨੇ ਆਪਣਾ ਹੱਥ ਉਸ ਦੇ ਸਾਰੇ ਖਜ਼ਾਨਿਆਂ ਉੱਤੇ ਵਧਾਇਆ; ਉਸਨੇ ਮੂਰਤੀ-ਪੂਜਕ ਕੌਮਾਂ ਨੂੰ ਉਸ ਦੇ ਪਵਿੱਤਰ ਸਥਾਨ ਵਿੱਚ ਦਾਖਲ ਹੁੰਦੇ ਵੇਖਿਆ ਜਿਨ੍ਹਾਂ ਨੂੰ ਤੁਸੀਂ ਆਪਣੀ ਸਭਾ ਵਿੱਚ ਦਾਖਲ ਹੋਣ ਤੋਂ ਮਨ੍ਹਾ ਕੀਤਾ ਸੀ।

11ਉਹ ਦੇ ਸਾਰੇ ਲੋਕ ਹਾਉਂਕੇ ਭਰਦੇ ਹਨ, ਉਹ ਰੋਟੀ ਦੀ ਭਾਲ ਕਰਦੇ ਹਨ, ਉਹਨਾਂ ਨੇ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਭੋਜਨ ਲਈ ਆਪਣੇ ਖਜ਼ਾਨਿਆਂ ਨੂੰ ਵੇਚਿਆ। “ਹੇ ਯਾਹਵੇਹ! ਵੇਖੋ ਅਤੇ ਵਿਚਾਰ ਕਰ, ਕਿਉਂਕਿ ਮੈਂ ਤੁੱਛ ਹੋ ਗਈ ਹਾਂ।”

12“ਤੁਸੀਂ ਸਾਰੇ ਜਿਹੜੇ ਲੰਘਦੇ ਹੋ, ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ? ਆਲੇ-ਦੁਆਲੇ ਦੇਖੋ ਅਤੇ ਧਿਆਨ ਦਿਓ। ਕੀ ਮੇਰੇ ਦੁੱਖ ਵਰਗਾ ਕੋਈ ਹੋਰ ਦੁੱਖ ਹੈ ਜੋ ਮੇਰੇ ਉੱਤੇ ਆਇਆ, ਜੋ ਯਾਹਵੇਹ ਨੇ ਆਪਣੇ ਭਿਆਨਕ ਕ੍ਰੋਧ ਦੇ ਦਿਨ ਮੇਰੇ ਉੱਤੇ ਲਿਆਇਆ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.