ਵਿਰਲਾਪ 1

ਯੇਰੂਸ਼ਲੇਮ ਨੇ ਵੱਡਾ ਪਾਪ ਕੀਤਾ ਹੈ ਅਤੇ ਇਸ ਤਰ੍ਹਾਂ ਉਹ ਅਸ਼ੁੱਧ ਹੋ ਗਈ। ਜਿਨ੍ਹਾਂ ਨੇ ਉਸ ਦਾ ਆਦਰ ਕੀਤਾ ਉਹ ਉਸ ਨੂੰ ਤੁੱਛ ਸਮਝਦੇ ਹਨ, ਕਿਉਂਕਿ ਉਹਨਾਂ ਸਾਰਿਆਂ ਨੇ ਉਸ ਨੂੰ ਨੰਗੀ ਵੇਖਿਆ ਹੈ। ਉਹ ਆਪ ਹਾਉਂਕੇ ਭਰਦੀ ਹੈ, ਅਤੇ ਮੂੰਹ ਮੋੜ ਲੈਂਦੀ ਹੈ।

Lamentations 1:8 (UKJV) Jerusalem has grievously sinned; therefore she is removed: all that honoured her despise her, because they have seen her nakedness: yea, she sighs, and turns backward.

6ਸੀਯੋਨ ਦੀ ਧੀ ਤੋਂ ਸਾਰੀ ਸ਼ਾਨ ਚਲੀ ਗਈ ਹੈ, ਉਸ ਦੇ ਸਾਰੇ ਹਾਕਮ ਹਿਰਨੀਆਂ ਵਰਗੇ ਹੋ ਗਏ ਹਨ ਜਿਨ੍ਹਾਂ ਨੂੰ ਕੋਈ ਚਾਰਾ ਨਹੀਂ ਮਿਲਦਾ। ਕਮਜ਼ੋਰੀ ਵਿੱਚ ਉਹ ਪਿੱਛਾ ਕਰਨ ਵਾਲੇ ਦੇ ਅੱਗੇ ਭੱਜ ਗਏ ਹਨ।

7ਆਪਣੇ ਦੁੱਖ ਅਤੇ ਭਟਕਣ ਦੇ ਦਿਨਾਂ ਵਿੱਚ ਯੇਰੂਸ਼ਲੇਮ ਨੇ ਆਪਣੇ ਸਾਰੇ ਮਨਭਾਉਂਦੇ ਪਦਾਰਥਾਂ ਨੂੰ ਯਾਦ ਕੀਤਾ, ਜਦ ਉਹ ਦੇ ਲੋਕ ਵਿਰੋਧੀ ਦੇ ਹੱਥ ਵਿੱਚ ਪਏ, ਅਤੇ ਉਹ ਦਾ ਸਹਾਇਕ ਕੋਈ ਨਾ ਬਣਿਆ। ਉਹ ਦੇ ਵਿਰੋਧੀਆਂ ਨੇ ਉਹ ਨੂੰ ਵੇਖਿਆ, ਅਤੇ ਉਹ ਦੀ ਬਰਬਾਦੀ ਦਾ ਮਖ਼ੌਲ ਉਡਾਇਆ।

8ਯੇਰੂਸ਼ਲੇਮ ਨੇ ਵੱਡਾ ਪਾਪ ਕੀਤਾ ਹੈ ਅਤੇ ਇਸ ਤਰ੍ਹਾਂ ਉਹ ਅਸ਼ੁੱਧ ਹੋ ਗਈ। ਜਿਨ੍ਹਾਂ ਨੇ ਉਸ ਦਾ ਆਦਰ ਕੀਤਾ ਉਹ ਉਸ ਨੂੰ ਤੁੱਛ ਸਮਝਦੇ ਹਨ, ਕਿਉਂਕਿ ਉਹਨਾਂ ਸਾਰਿਆਂ ਨੇ ਉਸ ਨੂੰ ਨੰਗੀ ਵੇਖਿਆ ਹੈ। ਉਹ ਆਪ ਹਾਉਂਕੇ ਭਰਦੀ ਹੈ, ਅਤੇ ਮੂੰਹ ਮੋੜ ਲੈਂਦੀ ਹੈ।

9ਉਸ ਦੀ ਗੰਦਗੀ ਉਸ ਦੇ ਕੱਪੜਿਆਂ ਨਾਲ ਚਿਪਕ ਗਈ ਸੀ; ਉਸ ਨੇ ਆਪਣੇ ਭਵਿੱਖ ਬਾਰੇ ਨਹੀਂ ਸੋਚਿਆ। ਉਸਦਾ ਖਤਮ ਹੋਣਾ ਹੈਰਾਨ ਕਰਨ ਵਾਲਾ ਸੀ; ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ। “ਹੇ ਯਾਹਵੇਹ! ਮੇਰੀ ਮੁਸੀਬਤ ਨੂੰ ਵੇਖ, ਕਿਉਂਕਿ ਦੁਸ਼ਮਣ ਨੇ ਜਿੱਤ ਪ੍ਰਾਪਤ ਕੀਤੀ ਹੈ।”

10ਦੁਸ਼ਮਣ ਨੇ ਆਪਣਾ ਹੱਥ ਉਸ ਦੇ ਸਾਰੇ ਖਜ਼ਾਨਿਆਂ ਉੱਤੇ ਵਧਾਇਆ; ਉਸਨੇ ਮੂਰਤੀ-ਪੂਜਕ ਕੌਮਾਂ ਨੂੰ ਉਸ ਦੇ ਪਵਿੱਤਰ ਸਥਾਨ ਵਿੱਚ ਦਾਖਲ ਹੁੰਦੇ ਵੇਖਿਆ ਜਿਨ੍ਹਾਂ ਨੂੰ ਤੁਸੀਂ ਆਪਣੀ ਸਭਾ ਵਿੱਚ ਦਾਖਲ ਹੋਣ ਤੋਂ ਮਨ੍ਹਾ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.