4ਸੀਯੋਨ ਦੇ ਰਾਹ ਸੋਗ ਕਰਦੇ ਹਨ, ਕਿਉਂਕਿ ਕੋਈ ਵੀ ਉਸ ਦੇ ਠਹਿਰਾਏ ਹੋਏ ਤਿਉਹਾਰਾਂ ਵਿੱਚ ਨਹੀਂ ਆਉਂਦਾ। ਉਹ ਦੇ ਸਾਰੇ ਦਰਵਾਜ਼ੇ ਵਿਰਾਨ ਹਨ, ਉਹ ਦੇ ਜਾਜਕ ਹਾਉਂਕੇ ਭਰਦੇ ਹਨ, ਉਸ ਦੀਆਂ ਮੁਟਿਆਰਾਂ ਸੋਗ ਕਰਦੀਆਂ ਹਨ, ਅਤੇ ਉਹ ਬਹੁਤ ਦੁਖੀ ਹੈ।
5ਉਸਦੇ ਦੁਸ਼ਮਣ ਉਸਦੇ ਮਾਲਕ ਬਣ ਗਏ ਹਨ; ਉਸਦੇ ਦੁਸ਼ਮਣ ਸੌਖੇ ਹਨ। ਯਾਹਵੇਹ ਨੇ ਉਸ ਦੇ ਬਹੁਤ ਸਾਰੇ ਗੁਨਾਹਾਂ ਦੇ ਕਾਰਨ ਉਸ ਨੂੰ ਦੁੱਖ ਦਿੱਤਾ ਹੈ। ਉਸਦੇ ਬੱਚੇ ਗ਼ੁਲਾਮੀ ਵਿੱਚ ਚਲੇ ਗਏ ਹਨ, ਉਹ ਦੁਸ਼ਮਣ ਦੇ ਅੱਗੇ ਗ਼ੁਲਾਮ ਹਨ।
6ਸੀਯੋਨ ਦੀ ਧੀ ਤੋਂ ਸਾਰੀ ਸ਼ਾਨ ਚਲੀ ਗਈ ਹੈ, ਉਸ ਦੇ ਸਾਰੇ ਹਾਕਮ ਹਿਰਨੀਆਂ ਵਰਗੇ ਹੋ ਗਏ ਹਨ ਜਿਨ੍ਹਾਂ ਨੂੰ ਕੋਈ ਚਾਰਾ ਨਹੀਂ ਮਿਲਦਾ। ਕਮਜ਼ੋਰੀ ਵਿੱਚ ਉਹ ਪਿੱਛਾ ਕਰਨ ਵਾਲੇ ਦੇ ਅੱਗੇ ਭੱਜ ਗਏ ਹਨ।
7ਆਪਣੇ ਦੁੱਖ ਅਤੇ ਭਟਕਣ ਦੇ ਦਿਨਾਂ ਵਿੱਚ ਯੇਰੂਸ਼ਲੇਮ ਨੇ ਆਪਣੇ ਸਾਰੇ ਮਨਭਾਉਂਦੇ ਪਦਾਰਥਾਂ ਨੂੰ ਯਾਦ ਕੀਤਾ, ਜਦ ਉਹ ਦੇ ਲੋਕ ਵਿਰੋਧੀ ਦੇ ਹੱਥ ਵਿੱਚ ਪਏ, ਅਤੇ ਉਹ ਦਾ ਸਹਾਇਕ ਕੋਈ ਨਾ ਬਣਿਆ। ਉਹ ਦੇ ਵਿਰੋਧੀਆਂ ਨੇ ਉਹ ਨੂੰ ਵੇਖਿਆ, ਅਤੇ ਉਹ ਦੀ ਬਰਬਾਦੀ ਦਾ ਮਖ਼ੌਲ ਉਡਾਇਆ।
8ਯੇਰੂਸ਼ਲੇਮ ਨੇ ਵੱਡਾ ਪਾਪ ਕੀਤਾ ਹੈ ਅਤੇ ਇਸ ਤਰ੍ਹਾਂ ਉਹ ਅਸ਼ੁੱਧ ਹੋ ਗਈ। ਜਿਨ੍ਹਾਂ ਨੇ ਉਸ ਦਾ ਆਦਰ ਕੀਤਾ ਉਹ ਉਸ ਨੂੰ ਤੁੱਛ ਸਮਝਦੇ ਹਨ, ਕਿਉਂਕਿ ਉਹਨਾਂ ਸਾਰਿਆਂ ਨੇ ਉਸ ਨੂੰ ਨੰਗੀ ਵੇਖਿਆ ਹੈ। ਉਹ ਆਪ ਹਾਉਂਕੇ ਭਰਦੀ ਹੈ, ਅਤੇ ਮੂੰਹ ਮੋੜ ਲੈਂਦੀ ਹੈ।