ਵਿਰਲਾਪ 1

ਸੀਯੋਨ ਦੇ ਰਾਹ ਸੋਗ ਕਰਦੇ ਹਨ, ਕਿਉਂਕਿ ਕੋਈ ਵੀ ਉਸ ਦੇ ਠਹਿਰਾਏ ਹੋਏ ਤਿਉਹਾਰਾਂ ਵਿੱਚ ਨਹੀਂ ਆਉਂਦਾ। ਉਹ ਦੇ ਸਾਰੇ ਦਰਵਾਜ਼ੇ ਵਿਰਾਨ ਹਨ, ਉਹ ਦੇ ਜਾਜਕ ਹਾਉਂਕੇ ਭਰਦੇ ਹਨ, ਉਸ ਦੀਆਂ ਮੁਟਿਆਰਾਂ ਸੋਗ ਕਰਦੀਆਂ ਹਨ, ਅਤੇ ਉਹ ਬਹੁਤ ਦੁਖੀ ਹੈ।

Lamentations 1:4 (UKJV) The ways of Zion do mourn, because none come to the solemn feasts: all her gates are desolate: her priests sigh, her virgins are afflicted, and she is in bitterness.

2ਉਹ ਰਾਤ ਨੂੰ ਰੋਂਦੀ ਹੈ, ਹੰਝੂ ਉਸ ਦੀਆਂ ਗੱਲ੍ਹਾਂ ਉੱਤੇ ਛਲਕਦੇ ਹਨ। ਉਸ ਦੇ ਸਾਰੇ ਪ੍ਰੇਮੀਆਂ ਵਿੱਚ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਉਸ ਦੇ ਸਾਰੇ ਦੋਸਤਾਂ ਨੇ ਉਸ ਨੂੰ ਧੋਖਾ ਦਿੱਤਾ ਹੈ; ਉਹ ਉਸ ਦੇ ਦੁਸ਼ਮਣ ਬਣ ਗਏ ਹਨ।

3ਯਹੂਦਾਹ ਦੇ ਕਸ਼ਟ ਅਤੇ ਕਠੋਰ ਮਿਹਨਤ ਤੋਂ ਬਾਅਦ, ਉਹ ਗ਼ੁਲਾਮੀ ਵਿੱਚ ਚਲੀ ਗਈ। ਉਹ ਕੌਮਾਂ ਵਿੱਚ ਵੱਸਦੀ ਹੈ; ਉਸ ਨੂੰ ਕੋਈ ਆਰਾਮ ਕਰਨ ਦੀ ਥਾਂ ਨਹੀਂ ਮਿਲਦੀ। ਉਹ ਦੇ ਸਾਰੇ ਪਿੱਛਾ ਕਰਨ ਵਾਲਿਆਂ ਨੇ ਉਸ ਨੂੰ ਦੁੱਖ ਵਿੱਚ ਜਾ ਫੜ੍ਹਿਆ।

4ਸੀਯੋਨ ਦੇ ਰਾਹ ਸੋਗ ਕਰਦੇ ਹਨ, ਕਿਉਂਕਿ ਕੋਈ ਵੀ ਉਸ ਦੇ ਠਹਿਰਾਏ ਹੋਏ ਤਿਉਹਾਰਾਂ ਵਿੱਚ ਨਹੀਂ ਆਉਂਦਾ। ਉਹ ਦੇ ਸਾਰੇ ਦਰਵਾਜ਼ੇ ਵਿਰਾਨ ਹਨ, ਉਹ ਦੇ ਜਾਜਕ ਹਾਉਂਕੇ ਭਰਦੇ ਹਨ, ਉਸ ਦੀਆਂ ਮੁਟਿਆਰਾਂ ਸੋਗ ਕਰਦੀਆਂ ਹਨ, ਅਤੇ ਉਹ ਬਹੁਤ ਦੁਖੀ ਹੈ।

5ਉਸਦੇ ਦੁਸ਼ਮਣ ਉਸਦੇ ਮਾਲਕ ਬਣ ਗਏ ਹਨ; ਉਸਦੇ ਦੁਸ਼ਮਣ ਸੌਖੇ ਹਨ। ਯਾਹਵੇਹ ਨੇ ਉਸ ਦੇ ਬਹੁਤ ਸਾਰੇ ਗੁਨਾਹਾਂ ਦੇ ਕਾਰਨ ਉਸ ਨੂੰ ਦੁੱਖ ਦਿੱਤਾ ਹੈ। ਉਸਦੇ ਬੱਚੇ ਗ਼ੁਲਾਮੀ ਵਿੱਚ ਚਲੇ ਗਏ ਹਨ, ਉਹ ਦੁਸ਼ਮਣ ਦੇ ਅੱਗੇ ਗ਼ੁਲਾਮ ਹਨ।

6ਸੀਯੋਨ ਦੀ ਧੀ ਤੋਂ ਸਾਰੀ ਸ਼ਾਨ ਚਲੀ ਗਈ ਹੈ, ਉਸ ਦੇ ਸਾਰੇ ਹਾਕਮ ਹਿਰਨੀਆਂ ਵਰਗੇ ਹੋ ਗਏ ਹਨ ਜਿਨ੍ਹਾਂ ਨੂੰ ਕੋਈ ਚਾਰਾ ਨਹੀਂ ਮਿਲਦਾ। ਕਮਜ਼ੋਰੀ ਵਿੱਚ ਉਹ ਪਿੱਛਾ ਕਰਨ ਵਾਲੇ ਦੇ ਅੱਗੇ ਭੱਜ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.