ਵਿਰਲਾਪ 1

ਉਹ ਰਾਤ ਨੂੰ ਰੋਂਦੀ ਹੈ, ਹੰਝੂ ਉਸ ਦੀਆਂ ਗੱਲ੍ਹਾਂ ਉੱਤੇ ਛਲਕਦੇ ਹਨ। ਉਸ ਦੇ ਸਾਰੇ ਪ੍ਰੇਮੀਆਂ ਵਿੱਚ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਉਸ ਦੇ ਸਾਰੇ ਦੋਸਤਾਂ ਨੇ ਉਸ ਨੂੰ ਧੋਖਾ ਦਿੱਤਾ ਹੈ; ਉਹ ਉਸ ਦੇ ਦੁਸ਼ਮਣ ਬਣ ਗਏ ਹਨ।

Lamentations 1:2 (UKJV) She weeps sore in the night, and her tears are on her cheeks: among all her lovers she has none to comfort her: all her friends have dealt treacherously with her, they are become her enemies.

1ਕਿਵੇਂ ਉਹ ਇਕੱਲੀ ਨਗਰੀ ਉਜਾੜ ਵਾਂਗ ਹੋ ਗਈ, ਜਿਹੜੀ ਪਹਿਲਾਂ ਲੋਕਾਂ ਨਾਲ ਭਰੀ ਹੋਈ ਸੀ! ਉਹ ਵਿਧਵਾ ਵਾਂਗੂੰ ਹੋ ਗਈ, ਕਦੇ ਉਹ ਕੌਮਾਂ ਵਿੱਚ ਮਹਾਨ ਸੀ! ਉਹ ਸੂਬਿਆਂ ਦੀ ਰਾਜਕੁਮਾਰੀ ਸੀ, ਹੁਣ ਉਹ ਗੁਲਾਮ ਬਣ ਗਈ।

2ਉਹ ਰਾਤ ਨੂੰ ਰੋਂਦੀ ਹੈ, ਹੰਝੂ ਉਸ ਦੀਆਂ ਗੱਲ੍ਹਾਂ ਉੱਤੇ ਛਲਕਦੇ ਹਨ। ਉਸ ਦੇ ਸਾਰੇ ਪ੍ਰੇਮੀਆਂ ਵਿੱਚ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਉਸ ਦੇ ਸਾਰੇ ਦੋਸਤਾਂ ਨੇ ਉਸ ਨੂੰ ਧੋਖਾ ਦਿੱਤਾ ਹੈ; ਉਹ ਉਸ ਦੇ ਦੁਸ਼ਮਣ ਬਣ ਗਏ ਹਨ।

3ਯਹੂਦਾਹ ਦੇ ਕਸ਼ਟ ਅਤੇ ਕਠੋਰ ਮਿਹਨਤ ਤੋਂ ਬਾਅਦ, ਉਹ ਗ਼ੁਲਾਮੀ ਵਿੱਚ ਚਲੀ ਗਈ। ਉਹ ਕੌਮਾਂ ਵਿੱਚ ਵੱਸਦੀ ਹੈ; ਉਸ ਨੂੰ ਕੋਈ ਆਰਾਮ ਕਰਨ ਦੀ ਥਾਂ ਨਹੀਂ ਮਿਲਦੀ। ਉਹ ਦੇ ਸਾਰੇ ਪਿੱਛਾ ਕਰਨ ਵਾਲਿਆਂ ਨੇ ਉਸ ਨੂੰ ਦੁੱਖ ਵਿੱਚ ਜਾ ਫੜ੍ਹਿਆ।

4ਸੀਯੋਨ ਦੇ ਰਾਹ ਸੋਗ ਕਰਦੇ ਹਨ, ਕਿਉਂਕਿ ਕੋਈ ਵੀ ਉਸ ਦੇ ਠਹਿਰਾਏ ਹੋਏ ਤਿਉਹਾਰਾਂ ਵਿੱਚ ਨਹੀਂ ਆਉਂਦਾ। ਉਹ ਦੇ ਸਾਰੇ ਦਰਵਾਜ਼ੇ ਵਿਰਾਨ ਹਨ, ਉਹ ਦੇ ਜਾਜਕ ਹਾਉਂਕੇ ਭਰਦੇ ਹਨ, ਉਸ ਦੀਆਂ ਮੁਟਿਆਰਾਂ ਸੋਗ ਕਰਦੀਆਂ ਹਨ, ਅਤੇ ਉਹ ਬਹੁਤ ਦੁਖੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.