ਵਿਰਲਾਪ 1

ਉਸਦੇ ਦੁਸ਼ਮਣ ਉਸਦੇ ਮਾਲਕ ਬਣ ਗਏ ਹਨ; ਉਸਦੇ ਦੁਸ਼ਮਣ ਸੌਖੇ ਹਨ। ਯਾਹਵੇਹ ਨੇ ਉਸ ਦੇ ਬਹੁਤ ਸਾਰੇ ਗੁਨਾਹਾਂ ਦੇ ਕਾਰਨ ਉਸ ਨੂੰ ਦੁੱਖ ਦਿੱਤਾ ਹੈ। ਉਸਦੇ ਬੱਚੇ ਗ਼ੁਲਾਮੀ ਵਿੱਚ ਚਲੇ ਗਏ ਹਨ, ਉਹ ਦੁਸ਼ਮਣ ਦੇ ਅੱਗੇ ਗ਼ੁਲਾਮ ਹਨ।

Lamentations 1:5 (UKJV) Her adversaries are the chief, her enemies prosper; for the LORD has afflicted her for the multitude of her transgressions: her children are gone into captivity before the enemy.

3ਯਹੂਦਾਹ ਦੇ ਕਸ਼ਟ ਅਤੇ ਕਠੋਰ ਮਿਹਨਤ ਤੋਂ ਬਾਅਦ, ਉਹ ਗ਼ੁਲਾਮੀ ਵਿੱਚ ਚਲੀ ਗਈ। ਉਹ ਕੌਮਾਂ ਵਿੱਚ ਵੱਸਦੀ ਹੈ; ਉਸ ਨੂੰ ਕੋਈ ਆਰਾਮ ਕਰਨ ਦੀ ਥਾਂ ਨਹੀਂ ਮਿਲਦੀ। ਉਹ ਦੇ ਸਾਰੇ ਪਿੱਛਾ ਕਰਨ ਵਾਲਿਆਂ ਨੇ ਉਸ ਨੂੰ ਦੁੱਖ ਵਿੱਚ ਜਾ ਫੜ੍ਹਿਆ।

4ਸੀਯੋਨ ਦੇ ਰਾਹ ਸੋਗ ਕਰਦੇ ਹਨ, ਕਿਉਂਕਿ ਕੋਈ ਵੀ ਉਸ ਦੇ ਠਹਿਰਾਏ ਹੋਏ ਤਿਉਹਾਰਾਂ ਵਿੱਚ ਨਹੀਂ ਆਉਂਦਾ। ਉਹ ਦੇ ਸਾਰੇ ਦਰਵਾਜ਼ੇ ਵਿਰਾਨ ਹਨ, ਉਹ ਦੇ ਜਾਜਕ ਹਾਉਂਕੇ ਭਰਦੇ ਹਨ, ਉਸ ਦੀਆਂ ਮੁਟਿਆਰਾਂ ਸੋਗ ਕਰਦੀਆਂ ਹਨ, ਅਤੇ ਉਹ ਬਹੁਤ ਦੁਖੀ ਹੈ।

5ਉਸਦੇ ਦੁਸ਼ਮਣ ਉਸਦੇ ਮਾਲਕ ਬਣ ਗਏ ਹਨ; ਉਸਦੇ ਦੁਸ਼ਮਣ ਸੌਖੇ ਹਨ। ਯਾਹਵੇਹ ਨੇ ਉਸ ਦੇ ਬਹੁਤ ਸਾਰੇ ਗੁਨਾਹਾਂ ਦੇ ਕਾਰਨ ਉਸ ਨੂੰ ਦੁੱਖ ਦਿੱਤਾ ਹੈ। ਉਸਦੇ ਬੱਚੇ ਗ਼ੁਲਾਮੀ ਵਿੱਚ ਚਲੇ ਗਏ ਹਨ, ਉਹ ਦੁਸ਼ਮਣ ਦੇ ਅੱਗੇ ਗ਼ੁਲਾਮ ਹਨ।

6ਸੀਯੋਨ ਦੀ ਧੀ ਤੋਂ ਸਾਰੀ ਸ਼ਾਨ ਚਲੀ ਗਈ ਹੈ, ਉਸ ਦੇ ਸਾਰੇ ਹਾਕਮ ਹਿਰਨੀਆਂ ਵਰਗੇ ਹੋ ਗਏ ਹਨ ਜਿਨ੍ਹਾਂ ਨੂੰ ਕੋਈ ਚਾਰਾ ਨਹੀਂ ਮਿਲਦਾ। ਕਮਜ਼ੋਰੀ ਵਿੱਚ ਉਹ ਪਿੱਛਾ ਕਰਨ ਵਾਲੇ ਦੇ ਅੱਗੇ ਭੱਜ ਗਏ ਹਨ।

7ਆਪਣੇ ਦੁੱਖ ਅਤੇ ਭਟਕਣ ਦੇ ਦਿਨਾਂ ਵਿੱਚ ਯੇਰੂਸ਼ਲੇਮ ਨੇ ਆਪਣੇ ਸਾਰੇ ਮਨਭਾਉਂਦੇ ਪਦਾਰਥਾਂ ਨੂੰ ਯਾਦ ਕੀਤਾ, ਜਦ ਉਹ ਦੇ ਲੋਕ ਵਿਰੋਧੀ ਦੇ ਹੱਥ ਵਿੱਚ ਪਏ, ਅਤੇ ਉਹ ਦਾ ਸਹਾਇਕ ਕੋਈ ਨਾ ਬਣਿਆ। ਉਹ ਦੇ ਵਿਰੋਧੀਆਂ ਨੇ ਉਹ ਨੂੰ ਵੇਖਿਆ, ਅਤੇ ਉਹ ਦੀ ਬਰਬਾਦੀ ਦਾ ਮਖ਼ੌਲ ਉਡਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.