ਵਿਰਲਾਪ 2

ਸਾਰੇ ਜੋ ਤੇਰੇ ਰਾਹ ਤੋਂ ਲੰਘਦੇ ਹਨ ਤੇਰੇ ਤੇ ਤਾੜੀਆਂ ਵਜਾਉਂਦੇ ਹਨ; ਉਹ ਯੇਰੂਸ਼ਲੇਮ ਦੀ ਧੀ ਦਾ ਮਜ਼ਾਕ ਉਡਾਉਂਦੇ ਅਤੇ ਸਿਰ ਹਿਲਾਉਂਦੇ ਅਤੇ ਆਖਦੇ ਹਨ: “ਕੀ ਇਹ ਉਹੋ ਸ਼ਹਿਰ ਹੈ, ਜਿਸ ਨੂੰ ਉਹ ਇਹ ਸੁੰਦਰਤਾ ਦਾ ਨਾਮ ਦਿੰਦੇ ਸਨ, ਅਤੇ ਆਖਦੇ ਸਨ ਕਿ ਇਹ ਸ਼ਹਿਰ ਸਾਰੀ ਧਰਤੀ ਦੀ ਖੁਸ਼ੀ ਸੀ?”

Lamentations 2:15 (UKJV) All that pass by clap their hands at you; they hiss and shake their head at the daughter of Jerusalem, saying, Is this the city that men call The perfection of beauty, The joy of the whole earth?

13ਹੇ ਯੇਰੂਸ਼ਲੇਮ ਦੀਏ ਧੀਏ? ਮੈਂ ਤੇਰੇ ਲਈ ਕੀ ਕਹਿ ਸਕਦਾ ਹਾਂ? ਮੈਂ ਤੇਰੀ ਤੁਲਨਾ ਕਿਸ ਨਾਲ ਕਰ ਸਕਦਾ ਹਾਂ, ਮੈਂ ਤੈਨੂੰ ਕਿਸ ਦੇ ਵਰਗੀ ਆਖਾਂ, ਤਾਂ ਜੋ ਮੈਂ ਤੈਨੂੰ ਦਿਲਾਸਾ ਦੇਵਾਂ, ਹੇ ਸੀਯੋਨ ਦੀ ਕੁਆਰੀ ਧੀਏ? ਤੇਰਾ ਜ਼ਖਮ ਸਮੁੰਦਰ ਜਿੰਨਾ ਡੂੰਘਾ ਹੈ। ਤੈਨੂੰ ਕੌਣ ਚੰਗਾ ਕਰ ਸਕਦਾ ਹੈ?

14ਤੇਰੇ ਨਬੀਆਂ ਦੇ ਦਰਸ਼ਨ ਝੂਠੇ ਅਤੇ ਵਿਅਰਥ ਸਨ; ਉਹਨਾਂ ਨੇ ਤੇਰੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨੇ ਤੇਰੇ ਪਾਪਾਂ ਨੂੰ ਪਰਗਟ ਨਾ ਕੀਤਾ। ਜਿਹੜੀਆਂ ਭਵਿੱਖਬਾਣੀਆਂ ਉਹਨਾਂ ਨੇ ਤੇਰੇ ਲਈ ਕੀਤੀਆਂ ਝੂਠੀਆਂ ਅਤੇ ਭਰਮਾਉਣ ਵਾਲੀਆਂ ਸਨ।

15ਸਾਰੇ ਜੋ ਤੇਰੇ ਰਾਹ ਤੋਂ ਲੰਘਦੇ ਹਨ ਤੇਰੇ ਤੇ ਤਾੜੀਆਂ ਵਜਾਉਂਦੇ ਹਨ; ਉਹ ਯੇਰੂਸ਼ਲੇਮ ਦੀ ਧੀ ਦਾ ਮਜ਼ਾਕ ਉਡਾਉਂਦੇ ਅਤੇ ਸਿਰ ਹਿਲਾਉਂਦੇ ਅਤੇ ਆਖਦੇ ਹਨ: “ਕੀ ਇਹ ਉਹੋ ਸ਼ਹਿਰ ਹੈ, ਜਿਸ ਨੂੰ ਉਹ ਇਹ ਸੁੰਦਰਤਾ ਦਾ ਨਾਮ ਦਿੰਦੇ ਸਨ, ਅਤੇ ਆਖਦੇ ਸਨ ਕਿ ਇਹ ਸ਼ਹਿਰ ਸਾਰੀ ਧਰਤੀ ਦੀ ਖੁਸ਼ੀ ਸੀ?”

16ਤੇਰੇ ਸਾਰੇ ਦੁਸ਼ਮਣ ਤੇਰੇ ਵਿਰੁੱਧ ਆਪਣੇ ਮੂੰਹ ਖੋਲ੍ਹਦੇ ਹਨ; ਉਹ ਮਜ਼ਾਕ ਉਡਾਉਂਦੇ ਹਨ ਅਤੇ ਦੰਦ ਪੀਸਦੇ ਹਨ ਅਤੇ ਆਖਦੇ ਹਨ, “ਅਸੀਂ ਉਸ ਨੂੰ ਨਿਗਲ ਲਿਆ ਹੈ। ਇਹ ਉਹ ਦਿਨ ਹੈ ਜਿਸ ਦਾ ਅਸੀਂ ਇੰਤਜ਼ਾਰ ਕੀਤਾ ਹੈ; ਅਸੀਂ ਇਸ ਨੂੰ ਦੇਖਣ ਲਈ ਜਿਉਂਦੇ ਰਹੇ ਹਾਂ।”

17ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਯੋਜਨਾ ਬਣਾਈ ਸੀ; ਉਸ ਨੇ ਆਪਣਾ ਬਚਨ ਪੂਰਾ ਕੀਤਾ ਹੈ, ਜਿਸਦਾ ਉਸਨੇ ਬਹੁਤ ਸਮਾਂ ਪਹਿਲਾਂ ਹੁਕਮ ਦਿੱਤਾ ਸੀ। ਉਸ ਨੇ ਤੈਨੂੰ ਬਿਨਾਂ ਤਰਸ ਕੀਤੇ ਉਖਾੜ ਦਿੱਤਾ ਹੈ, ਉਸ ਨੇ ਤੇਰੇ ਉੱਤੇ ਵੈਰੀ ਨੂੰ ਖੁਸ਼ ਕਰਨ ਦਿੱਤਾ ਹੈ, ਉਸ ਨੇ ਤੇਰੇ ਦੁਸ਼ਮਣਾਂ ਦੇ ਸਿੰਗ ਨੂੰ ਉੱਚਾ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.