ਵਿਰਲਾਪ 2

ਹੇ ਯੇਰੂਸ਼ਲੇਮ ਦੀਏ ਧੀਏ? ਮੈਂ ਤੇਰੇ ਲਈ ਕੀ ਕਹਿ ਸਕਦਾ ਹਾਂ? ਮੈਂ ਤੇਰੀ ਤੁਲਨਾ ਕਿਸ ਨਾਲ ਕਰ ਸਕਦਾ ਹਾਂ, ਮੈਂ ਤੈਨੂੰ ਕਿਸ ਦੇ ਵਰਗੀ ਆਖਾਂ, ਤਾਂ ਜੋ ਮੈਂ ਤੈਨੂੰ ਦਿਲਾਸਾ ਦੇਵਾਂ, ਹੇ ਸੀਯੋਨ ਦੀ ਕੁਆਰੀ ਧੀਏ? ਤੇਰਾ ਜ਼ਖਮ ਸਮੁੰਦਰ ਜਿੰਨਾ ਡੂੰਘਾ ਹੈ। ਤੈਨੂੰ ਕੌਣ ਚੰਗਾ ਕਰ ਸਕਦਾ ਹੈ?

Lamentations 2:13 (UKJV) What thing shall I take to witness for you? what thing shall I liken to you, O daughter of Jerusalem? what shall I equal to you, that I may comfort you, O virgin daughter of Zion? for your breach is great like the sea: who can heal you?

11ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ, ਮੈਂ ਅੰਦਰੋਂ ਦੁਖੀ ਹਾਂ; ਮੇਰਾ ਦਿਲ ਜ਼ਮੀਨ ਤੇ ਡੋਲ੍ਹਿਆ ਗਿਆ ਹੈ ਕਿਉਂਕਿ ਮੇਰੇ ਲੋਕ ਤਬਾਹ ਹੋ ਗਏ ਹਨ, ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਹੋਸ਼ ਪਏ ਹਨ।

12ਉਹ ਆਪਣੀਆਂ ਮਾਵਾਂ ਨੂੰ ਪੁੱਛਦੇ ਹਨ, “ਰੋਟੀ ਅਤੇ ਦਾਖ਼ਰਸ ਕਿੱਥੇ ਹੈ?” ਉਹ ਸ਼ਹਿਰ ਦੀਆਂ ਗਲੀਆਂ ਵਿੱਚ ਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ, ਆਪਣੀਆਂ ਮਾਵਾਂ ਦੀ ਗੋਦ ਵਿੱਚ ਆਪਣੇ ਪ੍ਰਾਣ ਛੱਡ ਦਿੰਦੇ ਹਨ।

13ਹੇ ਯੇਰੂਸ਼ਲੇਮ ਦੀਏ ਧੀਏ? ਮੈਂ ਤੇਰੇ ਲਈ ਕੀ ਕਹਿ ਸਕਦਾ ਹਾਂ? ਮੈਂ ਤੇਰੀ ਤੁਲਨਾ ਕਿਸ ਨਾਲ ਕਰ ਸਕਦਾ ਹਾਂ, ਮੈਂ ਤੈਨੂੰ ਕਿਸ ਦੇ ਵਰਗੀ ਆਖਾਂ, ਤਾਂ ਜੋ ਮੈਂ ਤੈਨੂੰ ਦਿਲਾਸਾ ਦੇਵਾਂ, ਹੇ ਸੀਯੋਨ ਦੀ ਕੁਆਰੀ ਧੀਏ? ਤੇਰਾ ਜ਼ਖਮ ਸਮੁੰਦਰ ਜਿੰਨਾ ਡੂੰਘਾ ਹੈ। ਤੈਨੂੰ ਕੌਣ ਚੰਗਾ ਕਰ ਸਕਦਾ ਹੈ?

14ਤੇਰੇ ਨਬੀਆਂ ਦੇ ਦਰਸ਼ਨ ਝੂਠੇ ਅਤੇ ਵਿਅਰਥ ਸਨ; ਉਹਨਾਂ ਨੇ ਤੇਰੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨੇ ਤੇਰੇ ਪਾਪਾਂ ਨੂੰ ਪਰਗਟ ਨਾ ਕੀਤਾ। ਜਿਹੜੀਆਂ ਭਵਿੱਖਬਾਣੀਆਂ ਉਹਨਾਂ ਨੇ ਤੇਰੇ ਲਈ ਕੀਤੀਆਂ ਝੂਠੀਆਂ ਅਤੇ ਭਰਮਾਉਣ ਵਾਲੀਆਂ ਸਨ।

15ਸਾਰੇ ਜੋ ਤੇਰੇ ਰਾਹ ਤੋਂ ਲੰਘਦੇ ਹਨ ਤੇਰੇ ਤੇ ਤਾੜੀਆਂ ਵਜਾਉਂਦੇ ਹਨ; ਉਹ ਯੇਰੂਸ਼ਲੇਮ ਦੀ ਧੀ ਦਾ ਮਜ਼ਾਕ ਉਡਾਉਂਦੇ ਅਤੇ ਸਿਰ ਹਿਲਾਉਂਦੇ ਅਤੇ ਆਖਦੇ ਹਨ: “ਕੀ ਇਹ ਉਹੋ ਸ਼ਹਿਰ ਹੈ, ਜਿਸ ਨੂੰ ਉਹ ਇਹ ਸੁੰਦਰਤਾ ਦਾ ਨਾਮ ਦਿੰਦੇ ਸਨ, ਅਤੇ ਆਖਦੇ ਸਨ ਕਿ ਇਹ ਸ਼ਹਿਰ ਸਾਰੀ ਧਰਤੀ ਦੀ ਖੁਸ਼ੀ ਸੀ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.