ਵਿਰਲਾਪ 2

ਉਹ ਆਪਣੀਆਂ ਮਾਵਾਂ ਨੂੰ ਪੁੱਛਦੇ ਹਨ, “ਰੋਟੀ ਅਤੇ ਦਾਖ਼ਰਸ ਕਿੱਥੇ ਹੈ?” ਉਹ ਸ਼ਹਿਰ ਦੀਆਂ ਗਲੀਆਂ ਵਿੱਚ ਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ, ਆਪਣੀਆਂ ਮਾਵਾਂ ਦੀ ਗੋਦ ਵਿੱਚ ਆਪਣੇ ਪ੍ਰਾਣ ਛੱਡ ਦਿੰਦੇ ਹਨ।

Lamentations 2:12 (UKJV) They say to their mothers, Where is corn and wine? when they swooned as the wounded in the streets of the city, when their soul was poured out into their mothers' bosom.

10ਸੀਯੋਨ ਦੀ ਧੀ ਦੇ ਬਜ਼ੁਰਗ ਚੁੱਪ ਹੀ ਜ਼ਮੀਨ ਉੱਤੇ ਬੈਠੇ ਹਨ; ਉਹਨਾਂ ਨੇ ਆਪਣੇ ਸਿਰਾਂ ਉੱਤੇ ਮਿੱਟੀ ਛਿੜਕੀ ਹੈ ਅਤੇ ਤੱਪੜ ਪਾ ਲਿਆ ਹੈ। ਯੇਰੂਸ਼ਲੇਮ ਦੀਆਂ ਮੁਟਿਆਰਾਂ ਨੇ ਆਪਣੇ ਸਿਰ ਜ਼ਮੀਨ ਵੱਲ ਝੁਕਾ ਲਏ ਹਨ।

11ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ, ਮੈਂ ਅੰਦਰੋਂ ਦੁਖੀ ਹਾਂ; ਮੇਰਾ ਦਿਲ ਜ਼ਮੀਨ ਤੇ ਡੋਲ੍ਹਿਆ ਗਿਆ ਹੈ ਕਿਉਂਕਿ ਮੇਰੇ ਲੋਕ ਤਬਾਹ ਹੋ ਗਏ ਹਨ, ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਹੋਸ਼ ਪਏ ਹਨ।

12ਉਹ ਆਪਣੀਆਂ ਮਾਵਾਂ ਨੂੰ ਪੁੱਛਦੇ ਹਨ, “ਰੋਟੀ ਅਤੇ ਦਾਖ਼ਰਸ ਕਿੱਥੇ ਹੈ?” ਉਹ ਸ਼ਹਿਰ ਦੀਆਂ ਗਲੀਆਂ ਵਿੱਚ ਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ, ਆਪਣੀਆਂ ਮਾਵਾਂ ਦੀ ਗੋਦ ਵਿੱਚ ਆਪਣੇ ਪ੍ਰਾਣ ਛੱਡ ਦਿੰਦੇ ਹਨ।

13ਹੇ ਯੇਰੂਸ਼ਲੇਮ ਦੀਏ ਧੀਏ? ਮੈਂ ਤੇਰੇ ਲਈ ਕੀ ਕਹਿ ਸਕਦਾ ਹਾਂ? ਮੈਂ ਤੇਰੀ ਤੁਲਨਾ ਕਿਸ ਨਾਲ ਕਰ ਸਕਦਾ ਹਾਂ, ਮੈਂ ਤੈਨੂੰ ਕਿਸ ਦੇ ਵਰਗੀ ਆਖਾਂ, ਤਾਂ ਜੋ ਮੈਂ ਤੈਨੂੰ ਦਿਲਾਸਾ ਦੇਵਾਂ, ਹੇ ਸੀਯੋਨ ਦੀ ਕੁਆਰੀ ਧੀਏ? ਤੇਰਾ ਜ਼ਖਮ ਸਮੁੰਦਰ ਜਿੰਨਾ ਡੂੰਘਾ ਹੈ। ਤੈਨੂੰ ਕੌਣ ਚੰਗਾ ਕਰ ਸਕਦਾ ਹੈ?

14ਤੇਰੇ ਨਬੀਆਂ ਦੇ ਦਰਸ਼ਨ ਝੂਠੇ ਅਤੇ ਵਿਅਰਥ ਸਨ; ਉਹਨਾਂ ਨੇ ਤੇਰੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨੇ ਤੇਰੇ ਪਾਪਾਂ ਨੂੰ ਪਰਗਟ ਨਾ ਕੀਤਾ। ਜਿਹੜੀਆਂ ਭਵਿੱਖਬਾਣੀਆਂ ਉਹਨਾਂ ਨੇ ਤੇਰੇ ਲਈ ਕੀਤੀਆਂ ਝੂਠੀਆਂ ਅਤੇ ਭਰਮਾਉਣ ਵਾਲੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.