ਵਿਰਲਾਪ 2

ਲੋਕਾਂ ਦੇ ਦਿਲ ਯਾਹਵੇਹ ਅੱਗੇ ਪੁਕਾਰਦੇ ਹਨ। ਹੇ ਸੀਯੋਨ ਦੀ ਧੀ ਦੀਆ ਕੰਧਾਂ, ਦਿਨ ਰਾਤ ਤੇਰੇ ਹੰਝੂ ਨਦੀ ਵਾਂਗ ਵਗਦੇ ਰਹਿਣ, ਆਪਣੇ ਆਪ ਨੂੰ ਕੋਈ ਅਰਾਮ ਕਰਨ ਨਾ ਦੇ ਨਾ ਤੇਰੀਆਂ ਅੱਖਾਂ ਚੈਨ ਕਰਨ।

Lamentations 2:18 (UKJV) Their heart cried unto the LORD, O wall of the daughter of Zion, let tears run down like a river day and night: give yourself no rest; let not the apple of yours eye cease.

16ਤੇਰੇ ਸਾਰੇ ਦੁਸ਼ਮਣ ਤੇਰੇ ਵਿਰੁੱਧ ਆਪਣੇ ਮੂੰਹ ਖੋਲ੍ਹਦੇ ਹਨ; ਉਹ ਮਜ਼ਾਕ ਉਡਾਉਂਦੇ ਹਨ ਅਤੇ ਦੰਦ ਪੀਸਦੇ ਹਨ ਅਤੇ ਆਖਦੇ ਹਨ, “ਅਸੀਂ ਉਸ ਨੂੰ ਨਿਗਲ ਲਿਆ ਹੈ। ਇਹ ਉਹ ਦਿਨ ਹੈ ਜਿਸ ਦਾ ਅਸੀਂ ਇੰਤਜ਼ਾਰ ਕੀਤਾ ਹੈ; ਅਸੀਂ ਇਸ ਨੂੰ ਦੇਖਣ ਲਈ ਜਿਉਂਦੇ ਰਹੇ ਹਾਂ।”

17ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਯੋਜਨਾ ਬਣਾਈ ਸੀ; ਉਸ ਨੇ ਆਪਣਾ ਬਚਨ ਪੂਰਾ ਕੀਤਾ ਹੈ, ਜਿਸਦਾ ਉਸਨੇ ਬਹੁਤ ਸਮਾਂ ਪਹਿਲਾਂ ਹੁਕਮ ਦਿੱਤਾ ਸੀ। ਉਸ ਨੇ ਤੈਨੂੰ ਬਿਨਾਂ ਤਰਸ ਕੀਤੇ ਉਖਾੜ ਦਿੱਤਾ ਹੈ, ਉਸ ਨੇ ਤੇਰੇ ਉੱਤੇ ਵੈਰੀ ਨੂੰ ਖੁਸ਼ ਕਰਨ ਦਿੱਤਾ ਹੈ, ਉਸ ਨੇ ਤੇਰੇ ਦੁਸ਼ਮਣਾਂ ਦੇ ਸਿੰਗ ਨੂੰ ਉੱਚਾ ਕੀਤਾ ਹੈ।

18ਲੋਕਾਂ ਦੇ ਦਿਲ ਯਾਹਵੇਹ ਅੱਗੇ ਪੁਕਾਰਦੇ ਹਨ। ਹੇ ਸੀਯੋਨ ਦੀ ਧੀ ਦੀਆ ਕੰਧਾਂ, ਦਿਨ ਰਾਤ ਤੇਰੇ ਹੰਝੂ ਨਦੀ ਵਾਂਗ ਵਗਦੇ ਰਹਿਣ, ਆਪਣੇ ਆਪ ਨੂੰ ਕੋਈ ਅਰਾਮ ਕਰਨ ਨਾ ਦੇ ਨਾ ਤੇਰੀਆਂ ਅੱਖਾਂ ਚੈਨ ਕਰਨ।

19ਉੱਠ, ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ, ਆਪਣੇ ਦਿਲ ਨੂੰ ਪਾਣੀ ਵਾਂਗ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਡੋਲ ਦੇ। ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰ ਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ, ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਵਿੱਚ ਬੇਹੋਸ਼ ਪਏ ਹਨ।

20“ਹੇ ਯਾਹਵੇਹ, ਵੇਖ! ਅਤੇ ਧਿਆਨ ਦੇ: ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ? ਕੀ ਇਸਤਰੀਆਂ ਆਪਣਾ ਫਲ, ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ? ਹੇ ਯਾਹਵੇਹ, ਜਾਜਕ ਅਤੇ ਨਬੀ ਨੂੰ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚ ਮਾਰਿਆ ਜਾਣਾ ਚਾਹੀਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.