ਵਿਰਲਾਪ 2

ਉੱਠ, ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ, ਆਪਣੇ ਦਿਲ ਨੂੰ ਪਾਣੀ ਵਾਂਗ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਡੋਲ ਦੇ। ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰ ਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ, ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਵਿੱਚ ਬੇਹੋਸ਼ ਪਏ ਹਨ।

Lamentations 2:19 (UKJV) Arise, cry out in the night: in the beginning of the watches pour out yours heart like water before the face of the LORD: lift up your hands toward him for the life of your young children, that faint for hunger in the top of every street.

17ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਯੋਜਨਾ ਬਣਾਈ ਸੀ; ਉਸ ਨੇ ਆਪਣਾ ਬਚਨ ਪੂਰਾ ਕੀਤਾ ਹੈ, ਜਿਸਦਾ ਉਸਨੇ ਬਹੁਤ ਸਮਾਂ ਪਹਿਲਾਂ ਹੁਕਮ ਦਿੱਤਾ ਸੀ। ਉਸ ਨੇ ਤੈਨੂੰ ਬਿਨਾਂ ਤਰਸ ਕੀਤੇ ਉਖਾੜ ਦਿੱਤਾ ਹੈ, ਉਸ ਨੇ ਤੇਰੇ ਉੱਤੇ ਵੈਰੀ ਨੂੰ ਖੁਸ਼ ਕਰਨ ਦਿੱਤਾ ਹੈ, ਉਸ ਨੇ ਤੇਰੇ ਦੁਸ਼ਮਣਾਂ ਦੇ ਸਿੰਗ ਨੂੰ ਉੱਚਾ ਕੀਤਾ ਹੈ।

18ਲੋਕਾਂ ਦੇ ਦਿਲ ਯਾਹਵੇਹ ਅੱਗੇ ਪੁਕਾਰਦੇ ਹਨ। ਹੇ ਸੀਯੋਨ ਦੀ ਧੀ ਦੀਆ ਕੰਧਾਂ, ਦਿਨ ਰਾਤ ਤੇਰੇ ਹੰਝੂ ਨਦੀ ਵਾਂਗ ਵਗਦੇ ਰਹਿਣ, ਆਪਣੇ ਆਪ ਨੂੰ ਕੋਈ ਅਰਾਮ ਕਰਨ ਨਾ ਦੇ ਨਾ ਤੇਰੀਆਂ ਅੱਖਾਂ ਚੈਨ ਕਰਨ।

19ਉੱਠ, ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ, ਆਪਣੇ ਦਿਲ ਨੂੰ ਪਾਣੀ ਵਾਂਗ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਡੋਲ ਦੇ। ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰ ਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ, ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਵਿੱਚ ਬੇਹੋਸ਼ ਪਏ ਹਨ।

20“ਹੇ ਯਾਹਵੇਹ, ਵੇਖ! ਅਤੇ ਧਿਆਨ ਦੇ: ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ? ਕੀ ਇਸਤਰੀਆਂ ਆਪਣਾ ਫਲ, ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ? ਹੇ ਯਾਹਵੇਹ, ਜਾਜਕ ਅਤੇ ਨਬੀ ਨੂੰ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚ ਮਾਰਿਆ ਜਾਣਾ ਚਾਹੀਦਾ ਹੈ?

21“ਜਵਾਨ ਅਤੇ ਬੁੱਢੇ ਗਲੀਆਂ ਦੀ ਧੂੜ ਵਿੱਚ ਇਕੱਠੇ ਪਏ ਹਨ; ਮੇਰੇ ਜੁਆਨ ਅਤੇ ਮੁਟਿਆਰਾਂ ਤਲਵਾਰ ਨਾਲ ਡਿੱਗ ਪਏ ਹਨ। ਤੂੰ ਆਪਣੇ ਕ੍ਰੋਧ ਦੇ ਦਿਨ ਉਹਨਾਂ ਨੂੰ ਮਾਰ ਸੁੱਟਿਆ। ਤੁਸੀਂ ਉਹਨਾਂ ਨੂੰ ਬਿਨਾਂ ਤਰਸ ਕੀਤੇ ਵੱਢ ਸੁੱਟਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.