ਵਿਰਲਾਪ 2

“ਜਵਾਨ ਅਤੇ ਬੁੱਢੇ ਗਲੀਆਂ ਦੀ ਧੂੜ ਵਿੱਚ ਇਕੱਠੇ ਪਏ ਹਨ; ਮੇਰੇ ਜੁਆਨ ਅਤੇ ਮੁਟਿਆਰਾਂ ਤਲਵਾਰ ਨਾਲ ਡਿੱਗ ਪਏ ਹਨ। ਤੂੰ ਆਪਣੇ ਕ੍ਰੋਧ ਦੇ ਦਿਨ ਉਹਨਾਂ ਨੂੰ ਮਾਰ ਸੁੱਟਿਆ। ਤੁਸੀਂ ਉਹਨਾਂ ਨੂੰ ਬਿਨਾਂ ਤਰਸ ਕੀਤੇ ਵੱਢ ਸੁੱਟਿਆ ਹੈ।

Lamentations 2:21 (UKJV) The young and the old lie on the ground in the streets: my virgins and my young men are fallen by the sword; you have slain them in the day of yours anger; you have killed, and not pitied.

19ਉੱਠ, ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ, ਆਪਣੇ ਦਿਲ ਨੂੰ ਪਾਣੀ ਵਾਂਗ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਡੋਲ ਦੇ। ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰ ਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ, ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਵਿੱਚ ਬੇਹੋਸ਼ ਪਏ ਹਨ।

20“ਹੇ ਯਾਹਵੇਹ, ਵੇਖ! ਅਤੇ ਧਿਆਨ ਦੇ: ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ? ਕੀ ਇਸਤਰੀਆਂ ਆਪਣਾ ਫਲ, ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ? ਹੇ ਯਾਹਵੇਹ, ਜਾਜਕ ਅਤੇ ਨਬੀ ਨੂੰ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚ ਮਾਰਿਆ ਜਾਣਾ ਚਾਹੀਦਾ ਹੈ?

21“ਜਵਾਨ ਅਤੇ ਬੁੱਢੇ ਗਲੀਆਂ ਦੀ ਧੂੜ ਵਿੱਚ ਇਕੱਠੇ ਪਏ ਹਨ; ਮੇਰੇ ਜੁਆਨ ਅਤੇ ਮੁਟਿਆਰਾਂ ਤਲਵਾਰ ਨਾਲ ਡਿੱਗ ਪਏ ਹਨ। ਤੂੰ ਆਪਣੇ ਕ੍ਰੋਧ ਦੇ ਦਿਨ ਉਹਨਾਂ ਨੂੰ ਮਾਰ ਸੁੱਟਿਆ। ਤੁਸੀਂ ਉਹਨਾਂ ਨੂੰ ਬਿਨਾਂ ਤਰਸ ਕੀਤੇ ਵੱਢ ਸੁੱਟਿਆ ਹੈ।

22“ਤੂੰ ਤਿਉਹਾਰ ਦੇ ਦਿਨ ਨੂੰ ਬੁਲਾਉਂਦੇ ਹੋ, ਇਸ ਤਰ੍ਹਾਂ ਤੂੰ ਮੇਰੇ ਵਿਰੁੱਧ ਹਰ ਪਾਸਿਓਂ ਦਹਿਸ਼ਤ ਨੂੰ ਬੁਲਾਇਆ ਸੀ। ਯਾਹਵੇਹ ਦੇ ਕ੍ਰੋਧ ਦੇ ਦਿਨ ਨਾ ਕੋਈ ਫਰਾਰ ਹੋ ਸਕਿਆ ਅਤੇ ਨਾ ਹੀ ਬਚ ਸਕਿਆ; ਜਿਨ੍ਹਾਂ ਦੀ ਮੈਂ ਦੇਖਭਾਲ ਕੀਤੀ ਅਤੇ ਪਾਲਿਆ ਮੇਰੇ ਦੁਸ਼ਮਣ ਨੇ ਤਬਾਹ ਕਰ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.