ਵਿਰਲਾਪ 2

ਯਾਹਵੇਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣ ਲਈ ਪੱਕਾ ਇਰਾਦਾ ਕਰ ਲਿਆ, ਉਸ ਨੇ ਮਾਪ ਦੀ ਡੋਰੀ ਖਿੱਚੀ। ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ, ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ, ਉਹ ਦੋਵੇਂ ਇਕੱਠੇ ਬਰਬਾਦ ਹੋ ਗਏ।

Lamentations 2:8 (UKJV) The LORD has purposed to destroy the wall of the daughter of Zion: he has stretched out a line, he has not withdrawn his hand from destroying: therefore he made the rampart and the wall to lament; they languished together.

6ਉਸ ਨੇ ਆਪਣੇ ਨਿਵਾਸ ਨੂੰ ਬਾਗ ਵਾਂਗ ਉਜਾੜ ਦਿੱਤਾ ਹੈ; ਉਸ ਨੇ ਆਪਣੇ ਮਿਲਣ ਦੀ ਥਾਂ ਨੂੰ ਤਬਾਹ ਕਰ ਦਿੱਤਾ ਹੈ। ਯਾਹਵੇਹ ਨੇ ਸੀਯੋਨ ਨੂੰ ਆਪਣੇ ਠਹਿਰਾਏ ਹੋਏ ਤਿਉਹਾਰਾਂ ਅਤੇ ਸਬਤਾਂ ਨੂੰ ਭੁੱਲਾ ਦਿੱਤਾ ਹੈ; ਆਪਣੇ ਭਿਆਨਕ ਕ੍ਰੋਧ ਵਿੱਚ ਉਸਨੇ ਰਾਜੇ ਅਤੇ ਪੁਜਾਰੀ ਦੋਹਾਂ ਨੂੰ ਤਿਆਗ ਦਿੱਤਾ। ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ। ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਵੈਰੀਆਂ ਦੇ ਹੱਥ ਵਿੱਚ ਦੇ ਦਿੱਤੀਆਂ ਹਨ। ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਇੱਕ ਖਾਸ ਤਿਉਹਾਰ ਦੇ ਦਿਨ ਜੈਕਾਰਾ ਗਜਾਇਆ।

7ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ। ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਨੂੰ ਦੁਸ਼ਮਣ ਦੇ ਹੱਥਾਂ ਵਿੱਚ ਦੇ ਦਿੱਤਾ ਹੈ। ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਅਜਿਹਾ ਰੌਲ਼ਾ ਪਾਇਆ, ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ।

8ਯਾਹਵੇਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣ ਲਈ ਪੱਕਾ ਇਰਾਦਾ ਕਰ ਲਿਆ, ਉਸ ਨੇ ਮਾਪ ਦੀ ਡੋਰੀ ਖਿੱਚੀ। ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ, ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ, ਉਹ ਦੋਵੇਂ ਇਕੱਠੇ ਬਰਬਾਦ ਹੋ ਗਏ।

9ਉਸਦੇ ਦਰਵਾਜ਼ੇ ਜ਼ਮੀਨ ਵਿੱਚ ਧੱਸ ਗਏ ਹਨ; ਉਹਨਾਂ ਦੀਆਂ ਪੱਟੀਆਂ ਉਸ ਨੇ ਤੋੜ ਦਿੱਤੀਆਂ ਅਤੇ ਨਸ਼ਟ ਕਰ ਦਿੱਤੀਆਂ। ਉਸ ਦੇ ਰਾਜੇ ਅਤੇ ਉਸ ਦੇ ਸਰਦਾਰ ਕੌਮਾਂ ਵਿੱਚ ਗ਼ੁਲਾਮ ਹਨ, ਜਿੱਥੇ ਕੋਈ ਬਿਵਸਥਾ ਨਹੀਂ ਹੈ, ਅਤੇ ਉਸ ਦੇ ਨਬੀਆਂ ਨੂੰ ਯਾਹਵੇਹ ਦੇ ਦਰਸ਼ਣ ਨਹੀਂ ਮਿਲਦੇ।

10ਸੀਯੋਨ ਦੀ ਧੀ ਦੇ ਬਜ਼ੁਰਗ ਚੁੱਪ ਹੀ ਜ਼ਮੀਨ ਉੱਤੇ ਬੈਠੇ ਹਨ; ਉਹਨਾਂ ਨੇ ਆਪਣੇ ਸਿਰਾਂ ਉੱਤੇ ਮਿੱਟੀ ਛਿੜਕੀ ਹੈ ਅਤੇ ਤੱਪੜ ਪਾ ਲਿਆ ਹੈ। ਯੇਰੂਸ਼ਲੇਮ ਦੀਆਂ ਮੁਟਿਆਰਾਂ ਨੇ ਆਪਣੇ ਸਿਰ ਜ਼ਮੀਨ ਵੱਲ ਝੁਕਾ ਲਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.