ਵਿਰਲਾਪ 2

ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ। ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਨੂੰ ਦੁਸ਼ਮਣ ਦੇ ਹੱਥਾਂ ਵਿੱਚ ਦੇ ਦਿੱਤਾ ਹੈ। ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਅਜਿਹਾ ਰੌਲ਼ਾ ਪਾਇਆ, ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ।

Lamentations 2:7 (UKJV) The LORD has cast off his altar, he has abhorred his sanctuary, he has given up into the hand of the enemy the walls of her palaces; they have made a noise in the house of the LORD, as in the day of a solemn feast.

5ਯਾਹਵੇਹ ਵੈਰੀ ਵਰਗਾ ਹੋ ਗਿਆ; ਉਸ ਨੇ ਇਸਰਾਏਲ ਨੂੰ ਨਿਗਲ ਲਿਆ; ਉਸ ਨੇ ਉਸ ਦੇ ਸਾਰੇ ਮਹਿਲ ਨਿਗਲ ਲਏ ਅਤੇ ਉਸ ਦੇ ਗੜ੍ਹਾਂ ਨੂੰ ਤਬਾਹ ਕਰ ਦਿੱਤਾ ਹੈ। ਉਸ ਨੇ ਯਹੂਦਾਹ ਦੀ ਧੀ ਲਈ ਸੋਗ ਅਤੇ ਵਿਰਲਾਪ ਵਧਾਇਆ ਹੈ।

6ਉਸ ਨੇ ਆਪਣੇ ਨਿਵਾਸ ਨੂੰ ਬਾਗ ਵਾਂਗ ਉਜਾੜ ਦਿੱਤਾ ਹੈ; ਉਸ ਨੇ ਆਪਣੇ ਮਿਲਣ ਦੀ ਥਾਂ ਨੂੰ ਤਬਾਹ ਕਰ ਦਿੱਤਾ ਹੈ। ਯਾਹਵੇਹ ਨੇ ਸੀਯੋਨ ਨੂੰ ਆਪਣੇ ਠਹਿਰਾਏ ਹੋਏ ਤਿਉਹਾਰਾਂ ਅਤੇ ਸਬਤਾਂ ਨੂੰ ਭੁੱਲਾ ਦਿੱਤਾ ਹੈ; ਆਪਣੇ ਭਿਆਨਕ ਕ੍ਰੋਧ ਵਿੱਚ ਉਸਨੇ ਰਾਜੇ ਅਤੇ ਪੁਜਾਰੀ ਦੋਹਾਂ ਨੂੰ ਤਿਆਗ ਦਿੱਤਾ। ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ। ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਵੈਰੀਆਂ ਦੇ ਹੱਥ ਵਿੱਚ ਦੇ ਦਿੱਤੀਆਂ ਹਨ। ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਇੱਕ ਖਾਸ ਤਿਉਹਾਰ ਦੇ ਦਿਨ ਜੈਕਾਰਾ ਗਜਾਇਆ।

7ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ। ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਨੂੰ ਦੁਸ਼ਮਣ ਦੇ ਹੱਥਾਂ ਵਿੱਚ ਦੇ ਦਿੱਤਾ ਹੈ। ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਅਜਿਹਾ ਰੌਲ਼ਾ ਪਾਇਆ, ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ।

8ਯਾਹਵੇਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣ ਲਈ ਪੱਕਾ ਇਰਾਦਾ ਕਰ ਲਿਆ, ਉਸ ਨੇ ਮਾਪ ਦੀ ਡੋਰੀ ਖਿੱਚੀ। ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ, ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ, ਉਹ ਦੋਵੇਂ ਇਕੱਠੇ ਬਰਬਾਦ ਹੋ ਗਏ।

9ਉਸਦੇ ਦਰਵਾਜ਼ੇ ਜ਼ਮੀਨ ਵਿੱਚ ਧੱਸ ਗਏ ਹਨ; ਉਹਨਾਂ ਦੀਆਂ ਪੱਟੀਆਂ ਉਸ ਨੇ ਤੋੜ ਦਿੱਤੀਆਂ ਅਤੇ ਨਸ਼ਟ ਕਰ ਦਿੱਤੀਆਂ। ਉਸ ਦੇ ਰਾਜੇ ਅਤੇ ਉਸ ਦੇ ਸਰਦਾਰ ਕੌਮਾਂ ਵਿੱਚ ਗ਼ੁਲਾਮ ਹਨ, ਜਿੱਥੇ ਕੋਈ ਬਿਵਸਥਾ ਨਹੀਂ ਹੈ, ਅਤੇ ਉਸ ਦੇ ਨਬੀਆਂ ਨੂੰ ਯਾਹਵੇਹ ਦੇ ਦਰਸ਼ਣ ਨਹੀਂ ਮਿਲਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.