3ਉਸ ਨੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਇਸਰਾਏਲ ਦੇ ਹਰੇਕ ਸਿੰਗ ਨੂੰ ਵੱਢ ਸੁੱਟਿਆ ਹੈ। ਉਸ ਨੇ ਦੁਸ਼ਮਣ ਦੇ ਸਾਹਮਣੇ ਉਹਨਾਂ ਦੀ ਸਹਾਇਤਾ ਕਰਨ ਤੋਂ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ। ਉਹ ਯਾਕੋਬ ਵਿੱਚ ਬਲਦੀ ਅੱਗ ਵਾਂਗ ਭੜਕਿਆਂ ਜੋ ਉਸਦੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਭਸਮ ਕਰ ਦਿੰਦੀ ਹੈ।
4ਦੁਸ਼ਮਣ ਦੀ ਤਰ੍ਹਾਂ ਉਸ ਨੇ ਆਪਣਾ ਧਣੁੱਖ ਖਿੱਚਿਆ; ਅਤੇ ਵਿਰੋਧੀ ਦੀ ਤਰ੍ਹਾਂ ਆਪਣਾ ਸੱਜਾ ਹੱਥ ਚੁੱਕਿਆ ਹੈ, ਉਸ ਨੇ ਵੈਰੀ ਵਾਂਗੂੰ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ ਜੋ ਅੱਖਾਂ ਨੂੰ ਚੰਗੇ ਲੱਗਦਾ ਸੀ। ਉਸ ਨੇ ਆਪਣਾ ਕ੍ਰੋਧ ਅੱਗ ਵਾਂਗੂੰ ਸੀਯੋਨ ਧੀ ਦੇ ਤੰਬੂ ਉੱਤੇ ਡੋਲ੍ਹਿਆ ਹੈ।
5ਯਾਹਵੇਹ ਵੈਰੀ ਵਰਗਾ ਹੋ ਗਿਆ; ਉਸ ਨੇ ਇਸਰਾਏਲ ਨੂੰ ਨਿਗਲ ਲਿਆ; ਉਸ ਨੇ ਉਸ ਦੇ ਸਾਰੇ ਮਹਿਲ ਨਿਗਲ ਲਏ ਅਤੇ ਉਸ ਦੇ ਗੜ੍ਹਾਂ ਨੂੰ ਤਬਾਹ ਕਰ ਦਿੱਤਾ ਹੈ। ਉਸ ਨੇ ਯਹੂਦਾਹ ਦੀ ਧੀ ਲਈ ਸੋਗ ਅਤੇ ਵਿਰਲਾਪ ਵਧਾਇਆ ਹੈ।
6ਉਸ ਨੇ ਆਪਣੇ ਨਿਵਾਸ ਨੂੰ ਬਾਗ ਵਾਂਗ ਉਜਾੜ ਦਿੱਤਾ ਹੈ; ਉਸ ਨੇ ਆਪਣੇ ਮਿਲਣ ਦੀ ਥਾਂ ਨੂੰ ਤਬਾਹ ਕਰ ਦਿੱਤਾ ਹੈ। ਯਾਹਵੇਹ ਨੇ ਸੀਯੋਨ ਨੂੰ ਆਪਣੇ ਠਹਿਰਾਏ ਹੋਏ ਤਿਉਹਾਰਾਂ ਅਤੇ ਸਬਤਾਂ ਨੂੰ ਭੁੱਲਾ ਦਿੱਤਾ ਹੈ; ਆਪਣੇ ਭਿਆਨਕ ਕ੍ਰੋਧ ਵਿੱਚ ਉਸਨੇ ਰਾਜੇ ਅਤੇ ਪੁਜਾਰੀ ਦੋਹਾਂ ਨੂੰ ਤਿਆਗ ਦਿੱਤਾ। ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ। ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਵੈਰੀਆਂ ਦੇ ਹੱਥ ਵਿੱਚ ਦੇ ਦਿੱਤੀਆਂ ਹਨ। ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਇੱਕ ਖਾਸ ਤਿਉਹਾਰ ਦੇ ਦਿਨ ਜੈਕਾਰਾ ਗਜਾਇਆ।
7ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ। ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਨੂੰ ਦੁਸ਼ਮਣ ਦੇ ਹੱਥਾਂ ਵਿੱਚ ਦੇ ਦਿੱਤਾ ਹੈ। ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਅਜਿਹਾ ਰੌਲ਼ਾ ਪਾਇਆ, ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ।