ਵਿਰਲਾਪ 2

ਉਸਦੇ ਦਰਵਾਜ਼ੇ ਜ਼ਮੀਨ ਵਿੱਚ ਧੱਸ ਗਏ ਹਨ; ਉਹਨਾਂ ਦੀਆਂ ਪੱਟੀਆਂ ਉਸ ਨੇ ਤੋੜ ਦਿੱਤੀਆਂ ਅਤੇ ਨਸ਼ਟ ਕਰ ਦਿੱਤੀਆਂ। ਉਸ ਦੇ ਰਾਜੇ ਅਤੇ ਉਸ ਦੇ ਸਰਦਾਰ ਕੌਮਾਂ ਵਿੱਚ ਗ਼ੁਲਾਮ ਹਨ, ਜਿੱਥੇ ਕੋਈ ਬਿਵਸਥਾ ਨਹੀਂ ਹੈ, ਅਤੇ ਉਸ ਦੇ ਨਬੀਆਂ ਨੂੰ ਯਾਹਵੇਹ ਦੇ ਦਰਸ਼ਣ ਨਹੀਂ ਮਿਲਦੇ।

Lamentations 2:9 (UKJV) Her gates are sunk into the ground; he has destroyed and broken her bars: her king and her princes are among the Gentiles: the law is no more; her prophets also find no vision from the LORD.

7ਯਾਹਵੇਹ ਨੇ ਆਪਣੀ ਜਗਵੇਦੀ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ ਹੈ। ਉਸ ਨੇ ਆਪਣੇ ਮਹਿਲਾਂ ਦੀਆਂ ਕੰਧਾਂ ਨੂੰ ਦੁਸ਼ਮਣ ਦੇ ਹੱਥਾਂ ਵਿੱਚ ਦੇ ਦਿੱਤਾ ਹੈ। ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਅਜਿਹਾ ਰੌਲ਼ਾ ਪਾਇਆ, ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ।

8ਯਾਹਵੇਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣ ਲਈ ਪੱਕਾ ਇਰਾਦਾ ਕਰ ਲਿਆ, ਉਸ ਨੇ ਮਾਪ ਦੀ ਡੋਰੀ ਖਿੱਚੀ। ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ, ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ, ਉਹ ਦੋਵੇਂ ਇਕੱਠੇ ਬਰਬਾਦ ਹੋ ਗਏ।

9ਉਸਦੇ ਦਰਵਾਜ਼ੇ ਜ਼ਮੀਨ ਵਿੱਚ ਧੱਸ ਗਏ ਹਨ; ਉਹਨਾਂ ਦੀਆਂ ਪੱਟੀਆਂ ਉਸ ਨੇ ਤੋੜ ਦਿੱਤੀਆਂ ਅਤੇ ਨਸ਼ਟ ਕਰ ਦਿੱਤੀਆਂ। ਉਸ ਦੇ ਰਾਜੇ ਅਤੇ ਉਸ ਦੇ ਸਰਦਾਰ ਕੌਮਾਂ ਵਿੱਚ ਗ਼ੁਲਾਮ ਹਨ, ਜਿੱਥੇ ਕੋਈ ਬਿਵਸਥਾ ਨਹੀਂ ਹੈ, ਅਤੇ ਉਸ ਦੇ ਨਬੀਆਂ ਨੂੰ ਯਾਹਵੇਹ ਦੇ ਦਰਸ਼ਣ ਨਹੀਂ ਮਿਲਦੇ।

10ਸੀਯੋਨ ਦੀ ਧੀ ਦੇ ਬਜ਼ੁਰਗ ਚੁੱਪ ਹੀ ਜ਼ਮੀਨ ਉੱਤੇ ਬੈਠੇ ਹਨ; ਉਹਨਾਂ ਨੇ ਆਪਣੇ ਸਿਰਾਂ ਉੱਤੇ ਮਿੱਟੀ ਛਿੜਕੀ ਹੈ ਅਤੇ ਤੱਪੜ ਪਾ ਲਿਆ ਹੈ। ਯੇਰੂਸ਼ਲੇਮ ਦੀਆਂ ਮੁਟਿਆਰਾਂ ਨੇ ਆਪਣੇ ਸਿਰ ਜ਼ਮੀਨ ਵੱਲ ਝੁਕਾ ਲਏ ਹਨ।

11ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ, ਮੈਂ ਅੰਦਰੋਂ ਦੁਖੀ ਹਾਂ; ਮੇਰਾ ਦਿਲ ਜ਼ਮੀਨ ਤੇ ਡੋਲ੍ਹਿਆ ਗਿਆ ਹੈ ਕਿਉਂਕਿ ਮੇਰੇ ਲੋਕ ਤਬਾਹ ਹੋ ਗਏ ਹਨ, ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਹੋਸ਼ ਪਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.